ਅੱਜ ਜ਼ਿਲ੍ਹਾ ਬਰਨਾਲਾ ਬਸਪਾ ਦੀ ਚੋਣ ਹੋਈ

ਬਰਨਾਲਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਅੱਜ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਦੀ ਇੱਕ ਅਹਿਮ ਮੀਟਿੰਗ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਆਜ਼ਾਦ ਨਗਰ ਨੇੜੇ ਤਰਕਸ਼ੀਲ ਚੌਂਕ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਖੇੜੀ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰ ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ ਅਤੇ ਡਾਕਟਰ ਮੱਖਣ ਸਿੰਘ ਇੰਚਾਰਜ ਲੋਕ ਸਭਾ ਹਲਕਾ ਸੰਗਰੂਰ ਪਹੁੰਚੇ।
ਮੀਟਿੰਗ ਦੀ ਕਾਰਵਾਈ ਡਾਕਟਰ ਮੱਖਣ ਸਿੰਘ ਜੀ ਵੱਲੋਂ ਕੀਤੀ ਗਈ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਜ਼ਿਲ੍ਹਾ ਬਰਨਾਲਾ ਦੀ ਨਵੀਂ ਬਾਡੀ ਅਤੇ ਵਿਧਾਨ ਸਭਾ ਹਲਕਾ ਭਦੌੜ ਤੇ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਦੀ ਚੋਣ ਕੀਤੀ ਗਈ।
ਸ੍ਰ ਚਮਕੌਰ ਸਿੰਘ ਵੀਰ ਨੇ ਚੁਣੇ ਗਏ ਵਰਕਰ ਸਾਥੀਆਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ।
ਮੀਟਿੰਗ ਵਿੱਚ ਹੇਠ ਲਿਖੇ ਅਨੁਸਾਰ ਵਰਕਰ ਸਾਥੀਆਂ ਨੂੰ ਜੁੰਮੇਵਾਰੀ ਦਿੱਤੀ ਗਈ।
1. ਜ਼ਿਲ੍ਹਾ ਪ੍ਰਧਾਨ :- ਡਾਕਟਰ ਸਰਬਜੀਤ ਸਿੰਘ ਖੇੜੀ
2. ਜ਼ਿਲ੍ਹਾ ਮੀਤ ਪ੍ਰਧਾਨ :- ਜਥੇਦਾਰ ਜਗਤਾਰ ਸਿੰਘ ਬੀਹਲਾ
3. ਜ਼ਿਲ੍ਹਾ ਜਨਰਲ ਸਕੱਤਰ :- ਜਥੇਦਾਰ ਜਗਰੂਪ ਸਿੰਘ ਪੱਖੋਕਲਾਂ
4. ਜ਼ਿਲ੍ਹਾ ਕੈਸ਼ੀਅਰ :- ਸ੍ਰ ਦਰਬਾਰਾ ਸਿੰਘ ਭਦੌੜ
5. ਜ਼ਿਲ੍ਹਾ ਜਥੇਬੰਦਕ ਸਕੱਤਰ :- ਸ੍ਰ ਬਲਵਿੰਦਰ ਸਿੰਘ ਕੱਟੂ
‌ (ਰਿਟਾ: SDO)
6. ਜ਼ਿਲ੍ਹਾ ਸਕੱਤਰ :- ਸ੍ਰ ਦਰਸ਼ਨ ਸਿੰਘ ਤਪਾ ਹਲਕਾ ਭਦੌੜ
7. ਜ਼ਿਲ੍ਹਾ ਸਕੱਤਰ :- ਸ੍ਰ ਰਾਜ ਸਿੰਘ ਬਰਨਾਲਾ ਹਲਕਾ ਬਰਨਾਲਾ
8. ਜ਼ਿਲ੍ਹਾ ਸਕੱਤਰ :- ਸ੍ਰ ਬੂਟਾ ਸਿੰਘ ਚੀਮਾ ਹਲਕਾ ਮਹਿਲ ਕਲਾਂ
9. BVF ਜ਼ਿਲ੍ਹਾ ਕਨਵੀਨਰ:-
ਸ੍ਰ ਨਵਪ੍ਰੀਤ ਸਿੰਘ ਤਪਾ ਹਲਕਾ ਭਦੌੜ
10. ਸੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜ:-
ਸ੍ਰ ਜਗਸੀਰ ਸਿੰਘ ਤਪਾ ਹਲਕਾ ਭਦੌੜ

1. ਵਿਧਾਨ ਸਭਾ ਹਲਕਾ ਭਦੌੜ:-
ਪ੍ਰਧਾਨ :- ‌ ਸ੍ਰ ਸੁਖਵਿੰਦਰ ਸਿੰਘ ਢੋਲੂ ਸਾਬ੍ਹ

2. ਵਿਧਾਨ ਸਭਾ ਹਲਕਾ ਮਹਿਲ ਕਲਾਂ:-
ਪ੍ਰਧਾਨ :- ਡਾਕਟਰ ਸੋਮਾ ਸਿੰਘ ਗੰਡੇਵਾਲ

ਮੀਟਿੰਗ ਵਿੱਚ ਪਹੁੰਚੇ ਸਾਰੇ ਵਰਕਰ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਨਵੀਂ ਚੁਣੀ ਗਈ ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ ਜੀ।

ਵੱਲੋਂ:-
ਡਾਕਟਰ ਸਰਬਜੀਤ ਸਿੰਘ ਖੇੜੀ
ਪ੍ਰਧਾਨ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਫਾਰਮੇਸੀ ਕੌਂਸਲ ਦੀਆਂ ਚੋਣਾਂ: ਮੈਡੀਕਲ ਸਿੱਖਿਆ ਮਾਫੀਆ ਦਾ ਕਬਜ਼ਾ ਕਰਵਾਉਣ ਦੀ ਸਰਕਾਰੀ ਸਾਜ਼ਿਸ਼।
Next articleਮੇਰੀ ਪਹਿਲੀ ਕਿਤਾਬ ਜਿਸ ਦਾ ਨਾਮ ” ਉਡਾਣ” ਹੈ –ਪ੍ਰੀਆ ਅੰਬੇਡਕਰ