ਸਿਸਕਦੇ ਹਰਫ਼ ਚ ਦਰਜ ਹੈ

(ਸਮਾਜ ਵੀਕਲੀ) 

ਫਿਕਰ ਨਾ ਕਰੀ ਮੇਰੀ ਅੰਮੀਏ ਨੀ,
ਸਾਂਭ ਲਉਂ ਮੈਂ ਤੇਰਾ ਚੁੱਲਾ ਚੌਕਾ ਨੀ ।

ਵੀਰੇ ਨੂੰ ਬਣਾਕੇ ਦੇਵਾਂ ਤਾਜੀ ਰੋਟੀ,
ਸ਼ਕਾਇਤ ਦਾ ਮੈ ਨਾ ਦਿਉਂ,
ਕਦੀ ਮੌਕਾ  ਨੀ ।

ਪਡ਼ ਲਿਖ ਕਰੂੰਗੀ ਤਰੱਕੀਆ ਮੈ ਅੰਮੀਏ ਨੀ,
ਵਿੱਦਿਆ ਵਿਚਾਰੀ ਪਰਉਪਕਾਰੀ  ਦਾ,
ਲਾਉਗੀ ਮੈਂ ਹੋਕਾ ਨੀ ।

ਬਾਪ ਦਾ ਮੈਂ ਨਾਮ ਉੱਚਾ ਕਰੂੰ ਅੰਮੀਏ ਨੀ,
ਲਾਇਉ ਨਾ ਤੁਸੀ ਮੇਰੇ ਤੇ,
ਰੋਕਾਂ ਟੋਕਾਂ ਨੀ ।

ਨਿਰਮਲ ਕੋਟਲਾ 

Previous articleਮਾਤਾ ਨੈਣਾ ਦੇ ਸਾਉਣ ਦੇ ਚਾਲੇ ਵਿੱਚ ਭਗਤਾਂ ਲਈ ਗੜੀ ਪੁਲ ਉੱਪਰ ਲੰਗਰ ਲਗਾਇਆ
Next articleਚੰਨਾ ਵੇ ਪੇਕੇ ਜਾ ਲੈਣ ਦੇ