ਭਗਵੰਤ ਮਾਨ ਅਤੇ ਕੁਲਦੀਪ ਸਿੰਘ ਧਾਰੀਵਾਲ ਖਿਲਾਫ ਮਾਨਹਾਨੀ ਕੇਸ ਨੂੰ ਖਾਰਜ ਕਰਨਾ ਪੱਖਪਾਤੀ ਤੇ ਮੰਦਭਾਗਾ : ਸਿੰਗੜੀਵਾਲਾ

ਫੋਟੋ : ਅਜਮੇਰ ਦੀਵਾਨਾ

ਭਗਵੰਤ ਮਾਨ ਅਤੇ ਕੁਲਦੀਪ ਸਿੰਘ ਧਾਰੀਵਾਲ ਖਿਲਾਫ ਮਾਨਹਾਨੀ ਕੇਸ ਨੂੰ ਖਾਰਜ ਕਰਨਾ ਪੱਖਪਾਤੀ ਤੇ ਮੰਦਭਾਗਾ : ਸਿੰਗੜੀਵਾਲਾ

ਹੁਸ਼ਿਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ ) “2022 ਵਿਚ ਮੌਜੂਦਾ ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਅਤੇ ਕੈਬਨਿਟ ਵਜੀਰ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋ ਜੋ  ਸਿਮਰਨਜੀਤ ਸਿੰਘ ਮਾਨ ਅਤੇ ਉਨਾਂ ਦੇ ਪਰਿਵਾਰਿਕ ਮੈਬਰਾਂ ਦੇ ਇਖਲਾਕ ਨੂੰ ਦਾਗੀ ਕਰਨ ਦੀ ਮੰਦਭਾਵਨਾ ਅਧੀਨ  ਇਮਾਨ ਸਿੰਘ ਮਾਨ ਦੇ ਨਾਮ ਛੋਟੀ ਬੜੀ ਨੰਗਲ ਨਜਦੀਕ ਚੰਡੀਗੜ੍ਹ ਵਿਖੇ ਸਵਾ ਕਿੱਲੇ ਦੀ ਜਮੀਨ (5 ਵਿੱਘਾ 4 ਵਿਸਬਾ) ਜਮੀਨ ਨੂੰ 125 ਏਕੜ ਦਿਖਾਕੇ ਮੀਡੀਏ ਅਤੇ ਅਖਬਾਰਾਂ ਵਿਚ ਗੁੰਮਰਾਹਕੁੰਨ ਪ੍ਰਚਾਰ ਕਰਦੇ ਹੋਏ ਮਾਨ ਦੇ ਸਿਆਸੀ ਅਤੇ ਸਮਾਜਿਕ ਇਖਲਾਕ ਨੂੰ ਨੁਕਸਾਨ ਪਹੁੰਚਾਉਣ ਹਿੱਤ ਅਮਲ ਕੀਤੇ ਗਏ ਸਨ । ਉਸ ਵਿਰੁੱਧ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ ਚੰਡੀਗੜ੍ਹ ਦੀ ਅਦਾਲਤ ਵਿਚ ਉਪਰੋਕਤ ਦੋਵੇ ਮੁੱਖ ਮੰਤਰੀ ਅਤੇ ਪੰਚਾਇਤ ਵਜੀਰ ਧਾਲੀਵਾਲ ਉਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ, ਜਿਸਦਾ ਫੈਸਲਾ ਸੁਣਾਉਦੇ ਹੋਏ ਸੰਬੰਧਤ ਜੱਜ ਨੇ ਪੱਖਪਾਤੀ ਅਮਲ ਕਰਦੇ ਹੋਏ ਇਸ ਅਤਿ ਗੰਭੀਰ ਕੇਸ ਨੂੰ ਖਾਰਜ ਕਰਨ ਦਾ ਪੱਖਪਾਤੀ ਤੇ ਮੰਦਭਾਗਾ ਕਾਰਜ ਕੀਤਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਉਨਾਂ ਨੇ ਕਿਹਾ ਕਿ ਜੱਜ ਸਾਹਿਬਾਨ ਦਾ ਇਹ ਅਮਲ ਇਨਸਾਫ ਦੇਣ ਦੀ ਬਜਾਇ ਗੈਰ ਕਾਨੂੰਨੀ ਅਮਲ ਕਰਨ ਵਾਲਿਆ ਨੂੰ ਜਿਥੇ ਉਤਸਾਹਿਤ ਕਰਨ ਵਾਲਾ ਹੈ, ਉਥੇ ਹਕੂਮਤੀ ਪ੍ਰਭਾਵ ਨੂੰ ਕਬੂਲਦੇ ਹੋਏ ਬਿਨ੍ਹਾਂ ਕਿਸੇ ਦਲੀਲ ਆਦਿ ਦੇ ਇਸ ਕੇਸ ਨੂੰ ਖਾਰਜ ਕਰਨ ਦੀ ਕਾਰਵਾਈ ਸਾਡੇ ਲਈ ਅਸਹਿ ਹੈ ਇਸ ਸਮੇਂ ਪਰਮਿੰਦਰ ਸਿੰਘ ਮਕੇਰੀਆਂ, ਸਤਨਾਮ ਸਿੰਘ ਧਾਮੀਆਂ, ਰਚਨ ਸਿੰਘ ਟਾਂਡਾ ਚੂੜੀਆਂ ਤੇ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article” ਅਜੀਤ ” ਵੱਲੋਂ ਡੀ ਐੱਸ ਪੀ ਸੰਗਰੂਰ ਰਾਹੀਂ ਸਤਿਕਾਰ
Next articleਤਿੰਨ ਜੂਨ ਤੋਂ ਭਾਰਤ ਦੇ ਸੂਬਾ ਉੜੀਸਾ ਵਿੱਚ ਸਬਮਰਸੀਬਲ ਪੰਪਾਂ ਦੀ ਜੋ ਛਬੀਲ ਦੀ ਸੇਵਾ ਸ਼ੁਰੂ ਕੀਤੀ ਗਈ ਸੀ। ਅੱਜ ਤਿੰਨ ਅਗਸਤ ਤੱਕ ਤਿੰਨ ਮਹੀਨੇ ਹੋ ਗਏ ਜੋ ਲਗਤਾਰ ਅੱਜ ਵੀ ਜਾਰੀ ਹੈ। ਭਾਈ ਰਾਮ ਸਿੰਘ ਮੈਗੜਾਂ (ਫਰਾਂਸ)