ਪੰਜਾਬ ਪੁਲਿਸ ਵਿੱਚ ਜਿਲਾ ਪੁਲੀਸ ਮੁਖੀਆਂ ਦੀਆਂ ਬਦਲੀਆਂ ਹੋਈਆਂ

ਖੰਨਾ ਦੇ ਐਸ ਐਸ ਪੀ ਅਮਨੀਤ ਕੌਂਡਲ ਬਦਲੇ ਨਵੇਂ ਐਸ ਐਸ ਪੀ ਅਸ਼ਵਨੀ ਗੋਤਾਇਲ ਆਏ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਪੰਜਾਬ ਪੁਲਿਸ ਦੇ ਵਿੱਚ ਅੱਜ ਉੱਚ ਪੁਲਿਸ ਅਫਸਰ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਜਿਨਾਂ ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਦੀਆਂ ਬਦਲੀਆਂ ਪ੍ਰਮੁੱਖ ਤੌਰ ਉੱਤੇ ਹੋਈਆਂ ਇਸ ਵੇਲੇ ਪਟਿਆਲਾ ਦੇ ਨਵੇਂ ਨਿਯੁਕਤ ਐਸ ਐਸ ਪੀ ਨਾਨਕ ਸਿੰਘ, ਬਠਿੰਡਾ ਦੇ ਨਵੇਂ ਐਸ ਐਸ ਪੀ ਮੈਡਮ ਅਮਨੀਤ ਕੋਂਡਲ ਲੱਗੇ ਹਨ ਜੋ ਪੁਲਿਸ ਜ਼ਿਲਾ ਖੰਨਾ ਤੋਂ ਬਦਲ ਕੇ ਗਏ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ, ਮਾਨਸਾ ਤੋਂ ਭਗਤੀਰਥ, ਸਿੰਘ, ਮੋਹਾਲੀ ਤੋਂ ਦੀਪਕ ਪਰੀਕ, ਤਰਨ ਤਰਨ ਗੌਰਵ ਧੂਰਾ, ਮੋਗਾ ਅੰਕਰ ਗੁਪਤਾ, ਖੰਨਾ ਦੇ ਨਵੇਂ ਐਸ ਐਸ ਪੀ ਮੈਡਮ ਅਸ਼ਵਨੀ ਗੋਤਾਲ ਲੱਗੇ ਹਨ। ਇਸੇ ਤਰ੍ਹਾਂ ਬਟਾਲਾ ਤੋਂ ਸੁਸ਼ੀਲ ਕਾਸਿਮ ਮੀਰ, ਫਰੀਦਕੋਟ ਪ੍ਰੀਆ ਜੈਨ, ਸ਼੍ਰੀ ਮੁਕਤਸਰ ਸਾਹਿਬ ਤੁਸ਼ਾਰ ਗੁਪਤਾ, ਮਲੇਰਕੋਟਲਾ ਗਗਨ ਅਜੀਤ ਸਿੰਘ, ਪਠਾਨਕੋਟ ਦਲਜਿੰਦਰ ਸਿੰਘ ਢਿੱਲੋ, ਜਲੰਧਰ ਦਿਹਾਤੀ ਕਮਲਪ੍ਰੀਤ ਸਿੰਘ ਖੱਖ ਤੇ ਫਾਜ਼ਿਲਕਾ ਦੇ ਨਵੇਂ ਐਸਐਸਪੀ ਗੁਰਿੰਦਰ ਸਿੰਘ ਬਰਾੜ ਨਿਯੁਕਤ ਕੀਤੇ ਗਏ ਹਨ।
ਅੱਜ ਪੁਲਿਸ ਜਿਲਾ ਮੁਖੀਆਂ ਦੀਆਂ ਬਦਲੀਆਂ ਦੇ ਹੁਕਮ ਪੁਲਿਸ ਹੈਡਕੁਆਰਟਰ ਤੋਂ ਹੋਏ ਬਦਲੀ ਕੀਤੇ ਗਏ ਪੁਲਿਸ ਅਫਸਰਾਂ ਦੇ ਵਿੱਚ ਆਈ ਪੀ ਐਸ ਤੇ ਪੀ ਪੀ ਐਸ ਪੁਲਿਸ ਅਧਿਕਾਰੀ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਦਿੱਲੀ ‘ਚ ਫਿਰ ਮਿਲੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦੇਰ ਰਾਤ ਆਈ ਈ-ਮੇਲ; ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ
Next article‘ਇਹ ਕੋਈ ਯੋਜਨਾਬੱਧ ਅਸਫਲਤਾ ਨਹੀਂ ਹੈ, NEET ਪੇਪਰ ਲੀਕ ਸਿਰਫ ਪਟਨਾ-ਹਜ਼ਾਰੀਬਾਗ ਤੱਕ ਸੀਮਿਤ’; ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ