ਸਰਕਾਰੀ ਮਿਡਲ ਸਕੂਲ ਪਰਵੇਜ਼ ਨਗਰ ਦੇ ਨਵੇਂ ਗੇਟ ਦਾ ਕੀਤਾ ਉਦਘਾਟਨ

ਕਪੂਰਥਲਾ ,  (ਸਮਾਜ ਵੀਕਲੀ)  (ਕੌੜਾ)– ਸਰਕਾਰੀ ਮਿਡਲ ਸਕੂਲ ਪਰਵੇਜ਼ ਨਗਰ ਦੇ ਵੇਹੜੇ ਵਿੱਚ ਖੁਸ਼ੀ ਮਨਾਈ ਗਈ।ਸਕੂਲ ਦੀ ਚਾਰਦੀਵਾਰੀ ਅਤੇ ਗੇਟ ਦਾ ਸੁੰਦਰੀਕਰਨ ਕਰਕੇ ਬੱਚਿਆਂ ਨੂੰ ਸਮਰਪਤ ਕੀਤਾ ਗਿਆ। ਸਟੇਟ ਐਵਾਰਡਈ ਅਧਿਆਪਕ ਸੁਖਵਿੰਦਰ ਸਿੰਘ ਚੀਮਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸ ਸੁਖਵਿੰਦਰ ਸਿੰਘ ਚੀਮਾ (ਸਟੇਟ ਐਵਾਰਡਈ) ਜੀ ਨੇ ਕਿਹਾ ਕਿ ਮੁੱਖ ਆਧਿਆਪਕ ਜਯੋਤੀ ਮਹਿੰਦਰੂ ਅਤੇ ਸਮੂਹ ਸਟਾਫ਼ ਬਹੁਤ ਮਿਹਨਤੀ ਅਤੇ ਇਮਾਨਦਾਰ ਹੈ, ਇਹਨਾਂ ਦੀ ਮਿਹਨਤ ਸਦਕਾ ਹੀ ਅੱਜ ਸਕੂਲ ਇਸ ਮੁਕਾਮ ਤੇ ਹੈ।
 ਇਸ ਮੌਕੇ ਮੁੱਖ ਅਧਿਆਪਕ ਜਯੋਤੀ ਮਹਿੰਦਰੂ ਜੀ ਨੇ ਕਿਹਾ ਕਿ ਸਕੂਲ ਦੇ ਚੰਗੇ ਨਤੀਜਿਆਂ ਦਾ ਆਉਣਾ ਅਤੇ ਸਕੂਲ ਦਾ ਸੁੰਦਰੀਕਰਨ ਸਮੂਹ ਸਟਾਫ਼ ਦੀ ਮਿਹਨਤ ਅਤੇ ਟੀਮ ਵਰਕ ਦਾ ਨਤੀਜਾ ਹੈ।ਮੁੱਖ ਅਧਿਆਪਕ ਜਯੋਤੀ ਮਹਿੰਦਰੂ ਅਤੇ ਸਮੂਹ ਸਟਾਫ਼ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਕਮੇਟੀ ਅਤੇ ਪਿੰਡ ਦੇ ਪੱਤਵੰਤੇ ਸੱਜਣਾ ਦਾ ਰੱਬ ਵਰਗਾ ਆਸਰਾ ਹੈ।ਮੁੱਖ ਅਧਿਆਪਕ ਜਯੋਤੀ ਮਹਿੰਦਰੂ ਅਤੇ ਸਮੂਹ ਸਟਾਫ਼ ਨੇ ਮੁੱਖ ਮਹਿਮਾਨ ਸਰਦਾਰ ਸੁਖਵਿੰਦਰ ਸਿੰਘ ਚੀਮਾ (ਸਟੇਟ ਐਵਾਰਡਈ)ਜੀ ਦਾ ਅਤੇ ਪਿੰਡ ਦੇ ਪੱਤਵੰਤੇ ਸੱਜਣਾ ਦਾ ਕੋਟਿੰਨ ਕੋਟਿ ਧੰਨਵਾਦ ਕੀਤਾ।ਇਸ ਪ੍ਰੋਗਰਾਮ ਵਿੱਚ ਨੈਸ਼ਨਲ ਐਵਾਰਡਈ ਸਰਵਣ ਸਿੰਘ ਔਜਲਾ ਅਤੇ ਬਲਜੀਤ ਸਿੰਘ ਬਾਜਵਾ ਸਰਪੰਚ ਦਬੁਲੀਆਂ ਵਿਸ਼ੇਸ਼ ਤੌਰ ਤੇ ਪਹੁੰਚੇ।ਸਟੇਟ ਐਵਾਰਡ ਈ ਸਰਦਾਰ ਸੁਖਵਿੰਦਰ ਸਿੰਘ ਚੀਮਾ ਜੀ ਨੇ ਸਕੂਲ ਨੂੰ ਬੇਅੰਤ ਮਾਇਆ ਦਿੱਤੀ।ਇਸ ਮੌਕੇ ਸਰਬਜੀਤ ਘੁੰਮਣ, ਵਿਕਰਮ ਕੁਮਾਰ, ਅਨਮੋਲ ਸਹੋਤਾ, ਨਨਿੰਦਰ ਕੌਰ, ਰੋਜ਼ੀ ਸੂਦ, ਮੋਨਿਕਾ ਸੂਦ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ, ਬਲਕਾਰ ਸਿੰਘ ਲੰਬੜਦਾਰ, ਸਰਪੰਚ ਭੁਪਿੰਦਰ ਸਿੰਘ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ, ਕਰਨਵੀਰ ਖਾਲਸਾ,ਪਰਗਣ ਸਿੰਘ, ਸਾਧੂ ਸਿੰਘ, ਸਤਵੀਰ ਸਿੰਘ,ਡਾ: ਕੁਲਵਿੰਦਰ ਸਿੰਘ ਲਾਡੀ, ਇੰਦਰਜੀਤ ਸਿੰਘ ਜੰਮੂ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਨਿਊਯਾਰਕ ਵਿੱਚ “ਟਿਕਾਣਾ ਕੋਈ ਨਾ” ਕਿਤਾਬ ਰਿਲੀਜ਼
Next articleਕੇਂਦਰ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ