ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਹੋਰ ਵਧਿਆ, ਬਾਗੀ ਆਗੂ ਪਾਰਟੀ ਤੋਂ ਬਾਹਰ ਕੀਤੇ

ਚੰਡੀਗੜ੍ਹ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਕਮੇਟੀ ਦੀ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਹੋਈ। ਕਈ ਅਕਾਲੀ ਆਗੂਆਂ ਦੇ ਨਾਲ ਇਸ ਮੀਟਿੰਗ ਦਾ ਵਿਚਾਰ ਵਟਾਂਦਰਾ ਕੀਤਾ ਗਿਆ ਅੱਜ ਦੀ ਇਸ ਅਹਿਮ ਤੇ ਐਮਰਜੈਂਸੀ ਮੀਟਿੰਗ ਦੇ ਵਿੱਚ ਪਿਛਲੇ ਸਮੇਂ ਤੋਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਸਬੰਧ ਵਿੱਚ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਹਨ। ਬਾਗੀ ਧੜੇ ਦੇ ਆਗੂ ਆਪਣੀਆਂ ਮੀਟਿੰਗਾਂ ਕਰ ਰਹੇ ਹਨ ਇਸੇ ਮਾਹੌਲ ਨੂੰ ਦੇਖਦਿਆਂ ਹੋਇਆਂ ਅੱਜ ਦੀ ਮੀਟਿੰਗ ਵਿੱਚ ਬਾਗੀ ਅਕਾਲੀ ਆਗੂਆਂ ਗੁਰ ਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਣਸਾ ਸਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰੱਖੜਾ ਸੁਰਿੰਦਰ ਸਿੰਘ ਠੇਕੇਦਾਰ ਅਤੇ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ ਤੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।
  ਇਸ ਸਬੰਧੀ ਇਹ ਵਿਚਾਰ ਵਟਾਂਦਰਾ ਹੋਇਆ ਕਿ ਬਾਗੀ ਅਕਾਲੀ ਆਗੂ ਪਾਰਟੀ ਨੂੰ ਢਾਹ ਲਾ ਰਹੇ ਹਨ ਜਿਸ ਨਾਲ ਪਾਰਟੀ ਕਮਜ਼ੋਰ ਹੋ ਰਹੀ ਹੈ ਇਸ ਵੇਲੇ ਇਹ ਵੀ ਯਾਦ ਕਰਾਇਆ ਗਿਆ ਕਿ 26 ਜੂਨ ਨੂੰ ਜੋ ਮੀਟਿੰਗ ਹੋਈ ਸੀ ਉਸ ਵਿੱਚ ਮਤਾ ਪਾਸ ਕਰਕੇ ਉਪਰੋਕਤ ਸਾਰੇ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਉਹ ਜੋ ਕੁਝ ਵੀ ਗੱਲ ਕਰਨੀ ਜਾਂ ਕਹਿਣੀ ਚਾਹੁੰਦੇ ਹਨ ਉਹ ਪਾਰਟੀ ਵਿਚਲੇ ਦਫਤਰ ਜਾਂ ਅਹਿਮ ਆਗੂਆਂ ਅੱਗੇ ਕਰਨ ਪਰ ਬਾਗੀ ਅਕਾਲੀ ਆਗੂਆਂ ਨੇ ਇਸ ਨੋਟਿਸ ਨੂੰ ਬੇਧਿਆਨਾ ਕਰਦਿਆਂ ਹੋਇਆਂ ਆਪਣੀ ਕਾਰਵਾਈ ਜਾਰੀ ਰੱਖੀ ਹੈ। ਬਾਗੀ ਆਗੂਆਂ ਉੱਤੇ ਬਲਵਿੰਦਰ ਸਿੰਘ ਭੂੰਦੜ ਨੇ ਇੱਥੋਂ ਤੱਕ ਦੋਸ਼ ਲਾ ਦਿੱਤਾ ਕਿ ਉਹ ਜੋ ਕਿਸੇ ਸਿਆਸੀ ਪਾਰਟੀ ਦੇ ਇਸ਼ਾਰੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਖਿਲਾਫ ਖੁੱਲ ਕੇ ਕੂੜ ਪ੍ਰਚਾਰ ਕਰ ਰਹੇ ਹਨ ਅਜਿਹੀ ਅਨੁਸ਼ਾਸਨ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਇਹਨਾਂ ਸਾਰੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਵਿਖਾਇਆ ਹੈ। ਇੱਥੇ ਹੀ ਬੱਸ ਨਹੀਂ ਪੰਜਾਬ ਨਾਲ ਸੰਬੰਧਿਤ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਹਲਕਾ ਇੰਚਾਰਜਾਂ ਨੂੰ ਵੀ ਉਨ੍ਹਾਂ ਦੇ ਅਹੁਦਿਆਂ ਉੱਤੋਂ ਹਟਾਇਆ ਗਿਆ ਹੈ।ਜਿਹੜੇ ਹਲਕਾ ਇੰਚਾਰਜ ਹਟਾਏ ਗਏ ਹਨ ਉਹਨਾਂ ਦੀ ਜਗ੍ਹਾ ਉੱਤੇ ਨਵੇਂ ਹਲਕਾ ਇੰਚਾਰਜ ਛੇਤੀ ਹੀ ਲਾ ਦਿੱਤੇ ਜਾਣਗੇ।
    ਅੱਜ ਦੀ ਜੋ ਕਾਰਵਾਈ ਹੋਈ ਹੈ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਨਵਾਂ ਕਲੇਸ਼ ਸ਼ੁਰੂ ਹੋਵੇਗਾ ਜਿਸ ਨਾਲ ਸਮੁੱਚੇ ਅਕਾਲੀ ਦਲ ਨੂੰ ਨੁਕਸਾਨ ਝੱਲਣਾ ਪਵੇਗਾ। ਪਾਰਟੀ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਬਾਗੀ ਧੜੇ ਦੇ ਅਕਾਲੀ ਆਗੂਆਂ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਇਹ ਵੀ ਦੇਖਿਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਧਾਰਮਿਕ ਸਮਾਗਮ
Next articleਜਲੰਧਰ ਦੂਰਦਰਸ਼ਨ ਵੱਲੋਂ ਕਵੀ-ਦਰਬਾਰ ਵਿੱਚ ਅੱਜ ਦੁਪਹਿਰ 3 ਵਜੇ ਹਾਜ਼ਰੀ ਲਗਵਾਉਂਦੇ ਕੋਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ