ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ -ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਅੱਜ ਵੀਰਵਾਰ ਨੂੰ ਸਰਕਾਰੀ ਛੁੱਟੀ ਵਾਲੇ ਦਿਨ ਵੀ ਭਾਰਮ ਭਰੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆ ਆਗਣਵਾੜੀ ਵਰਕਰ ਯੂਨੀਅਨ ਦੀ ਸਰਕਲ ਪ੍ਰਧਾਨ ਨਿਰਮਲਜੀਤ ਕੌਰ ਅਤੇ ਆਗਣਵਾੜੀ ਵਰਕਰ ਯੂਨੀਅਨ ਦੀ ਸਰਕਲ ਪ੍ਰੈਸ ਸਕੱਤਰ ਅੰਮ੍ਰਿਤਪਾਲ ਸ਼ਰਮਾਂ ਨੇ ਕਿਹਾ ਕਿ ਪੰਜਵੀਂ ਪਾਤਸਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਪੂਰੇ ਦੇਸ ਵਿਚ ਸੰਗਤਾ ਵੱਲੋ ਸਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਸਾਰੇ ਸਰਕਾਰੀ ਦਫਤਰਾ ਵਿਚ ਸਰਕਾਰੀ ਛੁੱਟੀ ਹੈ ਪਰ ਸੂਬਾ ਸਰਕਾਰ ਵੱਲੋ ਉਨ੍ਹਾ ਨੂੰ ਸਖਤ ਨਿਰਦੇਸ ਜਾਰੀ ਕੀਤੇ ਗਏ ਹਨ ਕਿ ਛੁੱਟੀ ਵਾਲੇ ਦਿਨ ਵੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਭਾਰਮ ਭਰੇ ਜਾਣ,ਉਨ੍ਹਾ ਕਿਹਾ ਕਿ ਸੂਬਾ ਸਰਕਾਰ ਵੱਲੋ ਭਾਰਮ ਭਰਨ ਲਈ ਉਨ੍ਹਾ ਨੂੰ ਨਾ ਕੋਈ ਮੋਬਾਇਲ ਫੋਨ ਅਤੇ ਨਾ ਹੀ ਮੋਬਾਇਲ ਦਾ ਖਰਚਾ ਦਿੱਤਾ ਗਿਆ ਹੈ ਉਹ ਆਪਣੇ ਨਿਜੀ ਫੋਨਾ ਤੇ ਹੀ ਪਿੰਡ ਦੀਆ ਔਰਤਾ ਦੇ ਫਾਰਮ ਭਰ ਰਹੀਆ ਹਨ।ਉਨ੍ਹਾ ਕਿਹਾ ਕਿ ਫਾਰਮ ਭਰਨ ਲਈ ਦੋ ਟੀਮਾ ਬਣਾਈਆ ਗਈਆ ਹਨ ਇੱਕ ਟੀਮ ਮਹਿਲਾ ਸਖੀਆ ਘਰ-ਘਰ ਜਾ ਕੇ ਔਰਤਾ ਦੇ ਫਾਰਮ ਭਰ ਰਹੀਆ ਹਨ ਅਤੇ ਉਹ ਫਾਰਮ ਲੈ ਕੇ ਔਰਤਾ ਦੂਜੀ ਟੀਮ ਆਗਣਵਾੜੀ ਵਰਕਰਾ ਤੋ ਆਪਣਾ ਫਾਰਮ ਆਨਲਾਇਨ ਕਰਵਾ ਰਹੀਆ ਹਨ।ਉਨ੍ਹਾ ਪਿੰਡ ਮੱਲ੍ਹਾ ਦੀਆ ਸਮੂਹ ਔਰਤਾ ਨੂੰ ਬੇਨਤੀ ਕੀਤੀ ਕਿ ਕਿਸੇ ਵੀ ਅਧਿਕਾਰੀ ਨੂੰ ਫਾਰਮ ਭਰਨ ਦਾ ਕੋਈ ਪੈਸਾ ਨਾ ਦਿੱਤਾ ਜਾਵੇ।ਉਹ ਪਿੰਡ ਦੀਆ ਔਰਤਾ ਦੇ ਫਰੀ ਫਾਰਮ ਭਰਨਗੀਆ।ਇਸ ਮੌਕੇ ਯਸਪ੍ਰੀਤ ਕੌਰ,ਬਲਜੀਤ ਕੌਰ,ਪਰਮਜੀਤ ਕੌਰ,ਸਰਨਜੀਤ ਕੌਰ,ਹਰਪ੍ਰੀਤ ਕੌਰ,ਅਮਨਦੀਪ ਕੌਰ,ਸਰਬਜੀਤ ਕੌਰ,ਜਸਪ੍ਰੀਤ ਕੌਰ, ਬਲਜਿੰਦਰ ਕੌਰ,ਫਤਹਿ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



