HOME *21 ਜੂਨ ਨੂੰ ਬਾਰਾਦਰੀ ਗਾਰਡਨ ਵਿਖੇ ਮਨਾਇਆ ਜਾਵੇਗਾ ਅੰਤਰਾਸ਼ਟਰੀ ਯੋਗ ਦਿਵਸ: ਡਿਪਟੀ...

*21 ਜੂਨ ਨੂੰ ਬਾਰਾਦਰੀ ਗਾਰਡਨ ਵਿਖੇ ਮਨਾਇਆ ਜਾਵੇਗਾ ਅੰਤਰਾਸ਼ਟਰੀ ਯੋਗ ਦਿਵਸ: ਡਿਪਟੀ ਕਮਿਸ਼ਨਰ*

1
ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ

*ਲੋਕਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ*

ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਅੰਤਰਾਸ਼ਟਰੀ ਯੋਗ ਦਿਵਸ ਮੌਕੇ 21 ਜੂਨ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਬਾਰਾਦਰੀ ਗਾਰਡਨ, ਨਵਾਂਸ਼ਹਿਰ ਵਿਖੇ ਸਵੇਰੇ 6:00 ਵਜੇ ਤੋਂ 7:00 ਵਜੇ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਗਮ ਵਿੱਚ ਆਮ ਲੋਕਾਂ ਤੋਂ ਇਲਾਵਾ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ, ਐਨ.ਸੀ.ਸੀ, ਐਨ.ਐਸ.ਐਸ ਵਲੰਟੀਅਰਾਂ, ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ। ਯੋਗ ਮਾਹਿਰਾਂ ਵੱਲੋਂ ਆਮ ਯੋਗ ਪ੍ਰੋਟੋਕੋਲ ਅਨੁਸਾਰ ਤਾੜ ਆਸਨ, ਵ੍ਰਿਕਸ਼ਾਸਨ, ਭੁਜੰਗਾਸਨ, ਪ੍ਰਾਣਾਯਾਮ ਅਤੇ ਧਿਆਨ ਆਦਿ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਯੋਗ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਲਾਭਕਾਰੀ ਹੈ। ਰੋਜ਼ਾਨਾ ਜੀਵਨ ਵਿੱਚ ਯੋਗ ਨੂੰ ਅਪਣਾ ਕੇ ਅਸੀਂ ਨਾ ਸਿਰਫ ਬਿਮਾਰੀਆਂ ਤੋਂ ਬਚ ਸਕਦੇ ਹਾਂ, ਸਗੋਂ ਤਣਾਅ ਮੁਕਤ ਜੀਵਨ ਵੀ ਜੀ ਸਕਦੇ ਹਾਂ। ਪ੍ਰਸ਼ਾਸਨ ਵੱਲੋਂ ਸਮਾਗਮ ਦੇ ਪ੍ਰਬੰਧਾਂ ਲਈ ਵੱਖ -ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਜ਼ਿਲ੍ਹੇ ਅੰਦਰ ਵੱਖ-ਵੱਖ ਯੋਗ ਕਲਾਸਾਂ ਲੱਗਾ ਕੇ ਲੋਕਾਂ ਨੂੰ ਯੋਗਾ ਕਰਵਾਇਆ ਜਾਂਦਾ ਹੈ ਤਾਂ ਜੋ ਲੋਕ ਤੰਦਰੁਸਤ ਅਤੇ ਸਿਹਤ ਮੰਦ ਜੀਵਨ ਬਤੀਤ ਕਰ ਸਕਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 21 ਜੂਨ ਨੂੰ ਸਵੇਰੇ ਸਮੇਂ ਸਿਰ ਬਾਰਾਦਰੀ ਗਾਰਡਨ ਪਹੁੰਚ ਕੇ ਇਸ ਸਮਾਗਮ ਦਾ ਹਿੱਸਾ ਬਣਨ ਅਤੇ ਯੋਗ ਨੂੰ ਆਪਣੀ ਰੋਜ਼ਮਰ੍ਹਾ ਦੀ ਆਦਤ ਬਣਾਉਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਨ ਸਭਾ ਚੋਣਾਂ 2027: ਹਲਕਾ ਬਲਾਚੌਰ ਵਿੱਚ ‘ਆਪ’ ਦੀ ਟਿਕਟ ਲਈ ਸਿਆਸੀ ਹੱਲਚੱਲ ਤੇਜ਼ – 4 ਦਿੱਗਜ ਚਿਹਰੇ ਚੋਣ ਮੈਦਾਨ ‘ਚ
Next articleFaculty Development Programme at LTSU Focuses on Institutional Excellence, AI-Driven Research, and Well-Being