ਕਰਤਾਰਪੁਰ ਵਿੱਚ ਲੋਕਾਂ ‘ਤੇ ਦਰਜ ਕੀਤੇ ਜਾ ਰਹੇ ਝੂਠੇ ਪਰਚੇ

ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ

ਥਾਣਾ ਮੁਖੀ ਕਰਤਾਰਪੁਰ ਰਮਨਦੀਪ ਨੇ ਹਮਲੇ ਦੇ ਪੀੜਤ ‘ਤੇ ਹੀ ਦਰਜ ਕੀਤਾ ਝੂਠਾ ਪਰਚਾ ਤਾਂ ਕਿ ਉਹ ਹਮਲਾਵਰ ਨਾਲ ਮਜ਼ਬੂਰਨ ਸਮਝੌਤਾ ਕਰ ਲਵੇ

ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸੂਬੇ ਵਿੱਚ ਜਦੋਂ ਦੀ ਆਪ ਸਰਕਾਰ ਬਣੀ ਹੈ, ਉਦੋਂ ਤੋਂ ਖਾਸ ਕਰਕੇ ਵਿਧਾਨਸਭਾ ਹਲਕਾ ਕਰਤਾਰਪੁਰ ਵਿੱਚ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਇਹ ਕੰਮ ਜ਼ਿਆਦਾਤਰ ਸੱਤਾਧਾਰੀ ਆਪ ਦੇ ਪ੍ਰਭਾਵ ਹੇਠ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਦੇ ਆਰੀਆ ਨਗਰ ਨਿਵਾਸੀ ਸਰਬਜੀਤ ਲਾਲ ‘ਤੇ ਉਸਦੇ ਮੁਹੱਲਾ ਨਿਵਾਸੀ ਨੇ ਹੀ ਪਿਛਲੇ ਸਾਲ ਮਾਰਚ ਵਿੱਚ ਉਸਦੀ ਦੁਕਾਨ ਅੰਦਰ ਵੜ ਕੇ ਹਮਲਾ ਕਰ ਦਿੱਤਾ ਤੇ ਉਸਦੇ ਗੰਭੀਰ ਸੱਟਾ ਮਾਰੀਆਂ। ਪਰਿਵਾਰ ਦੀ ਜ਼ੱਦੋਜਹਿਦ ਤੋਂ ਬਾਅਦ ਕਰਤਾਰਪੁਰ ਪੁਲਿਸ ਨੇ ਹਮਲਾਵਰ ‘ਤੇ ਪਰਚਾ ਤਾਂ ਦਰਜ ਕਰ ਦਿੱਤਾ, ਪਰ ਨਾਲ ਹੀ ਐਸਐਚਓ ਕਰਤਾਰਪੁਰ ਰਮਨਦੀਪ ਨੇ ਪੀੜਤ ਸਰਬਜੀਤ ਲਾਲ ‘ਤੇ ਹੀ ਝੂਠਾ ਕ੍ਰਾਸ ਕੇਸ ਕਰ ਦਿੱਤਾ, ਤਾਂ ਕਿ ਪੀੜਤ ਨੂੰ ਹਮਲਾਵਰ ਦੇ ਨਾਲ ਸਮਝੌਤੇ ਲਈ ਮਜਬੂਰ ਕੀਤਾ ਜਾ ਸਕੇ। ਪੁਲਿਸ ਇਨਸਾਫ਼ ਮਿਲਣ ਦੀ ਬਜਾਏ ਹੁਣ ਉਲਟਾ ਪੀੜਤ ਸਰਬਜੀਤ ਲਾਲ ਆਪਣੇ ‘ਤੇ ਦਰਜ ਝੂਠੇ ਕੇਸ ਨੂੰ ਰੱਦ ਕਰਾਉਣ ਲਈ ਪਿਛਲੇ ਸਵਾ ਸਾਲ ਤੋਂ ਥਾਣੇ ਦੇ ਚੱਕਰ ਲਗਾ ਰਿਹਾ ਹੈ। ਪਰ ਕਰਤਾਰਪੁਰ ਪੁਲਿਸ ਵੱਲੋਂ ਪੀੜਤ ‘ਤੇ ਝੂਠਾ ਕੇਸ ਇਸ ਲਈ ਰੱਦ ਨਹੀਂ ਕੀਤਾ ਜਾ ਰਿਹਾ ਤਾਂ ਕਿ ਉਹ ਉਸ ‘ਤੇ ਹਮਲਾ ਕਰਨ ਵਾਲੇ ਨਾਲ ਸਮਝੌਤਾ ਕਰ ਲਵੇ। ਬਸਪਾ ਆਗੂ ਨੇ ਕਿਹਾ ਕਿ ਹਲਕਾ ਕਰਤਾਰਪੁਰ ਤੇ ਖ਼ਾਸ ਕਰ ਥਾਣਾ ਕਰਤਾਰਪੁਰ ਵਿੱਚ ਸੱਤਾਧਾਰੀ ਧਿਰ ਨਾਲ ਸਬੰਧ ਨਾ ਰੱਖਣ ਵਾਲੇ ਲੋਕਾਂ ਦੀਆਂ ਸੇਵਾਵਾਂ ਬੰਦ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਨਿੱਕੇ-ਨਿੱਕੇ ਕੰਮਾਂ ਲਈ ਉਨ੍ਹਾਂ ਨੂੰ ਥਾਣਾ ਮੁਖੀ ਰਮਨਦੀਪ ਵੱਲੋਂ ਰੋਜ਼ਾਨਾ ਖੱਜਲ ਖੁਆਰ ਕੀਤਾ ਜਾਂਦਾ ਹੈ। ਪ੍ਰਸ਼ਾਸਨ ਦਾ ਕੰਮ ਲੋਕਾਂ ਨੂੰ ਸੇਵਾਵਾਂ ਦੇਣਾ ਹੁੰਦਾ ਹੈ, ਪਰ ਇੱਥੇ ਲੋਕਾਂ ਦੇ ਕੰਮ ਕਰਨ ਵਿੱਚ ਹੀ ਭੇਦਭਾਵ ਕੀਤਾ ਜਾ ਰਿਹਾ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਨ੍ਹਾਂ ਸਾਰੇ ਮਸਲਿਆਂ ਨੂੰ ਕੱਲ ਮਿਤੀ 31 ਜੁਲਾਈ ਨੂੰ ਐਸਐਸਪੀ ਜਲੰਧਰ ਦਿਹਾਤੀ ਸਾਹਮਣੇ ਚੁੱਕਿਆ ਜਾਵੇਗਾ। ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਬਸਪਾ ਸੰਘਰਸ਼ ਕਰੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਿੱਖ ਮੁਲਾਜ਼ਮਾ ਨੂੰ ਵੀ ਆਪਣੇ ਕੌਮੀ ਹੱਕਾਂ ਦੀ ਗੱਲ ਕਰਨ ਦੀ ਕਾਨੂੰਨੀ ਖੁੱਲ੍ਹ ਹੋਵੇ : ਸਿੰਗੜੀਵਾਲਾ
Next articleਬੁੱਧ ਚਿੰਤਨ