ਗੌਰਮਿੰਟ ਟੀਚਰ ਯੂਨੀਅਨ ਗੜ੍ਹਸ਼ੰਕਰ-1 ਅਤੇ ਗੜ੍ਹਸ਼ੰਕਰ-2 ਦੀਆ ਨਵੀਆਂ ਕਮੇਟੀਆਂ ਦੀ ਚੋਣ ਕੀਤੀ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਅਧਿਆਪਕਾ ਦੀ ਭਰਵੀਂ ਮੀਟਿੰਗ ਹੋਈ। ਇਸ ਦੌਰਾਨ ਗੌਰਮਿੰਟ ਟੀਚਰ ਯੂਨੀਅਨ ਗੜ੍ਹਸ਼ੰਕਰ ਬਲਾਕ-1 ਅਤੇ ਗੜ੍ਹਸ਼ੰਕਰ-2 ਦੀਆਂ ਬਲਾਕ ਕਮੇਟੀਆਂ ਦੀ ਚੋਣ ਕੀਤੀ। ਜਿਸ ਵਿੱਚ ਸਰਵਸੰਮਤੀ ਨਾਲ ਬਲਾਕ ਗੜ੍ਹਸ਼ੰਕਰ-1 ਦੇ ਪ੍ਰਧਾਨ ਪਵਨ ਕੁਮਾਰ ਗੋਇਲ ਲੈਕਚਰਾਰ, ਸੀਨੀਅਰ ਮੀਤ ਪ੍ਰਧਾਨ ਬਲਵੀਰ ਕੌਰ ਸੀ ਐਚ ਟੀ, ਮੀਤ ਪ੍ਰਧਾਨ ਨਰਿੰਦਰ ਕੌਰ ਹਿੰਦੀ ਅਧਿਆਪਕਾ ਤੇ ਲਖਵਿੰਦਰ ਸਿੰਘ ਢਿੱਲੋਂ ਹੈਡ ਟੀਚਰ, ਜਨਰਲ ਸਕੱਤਰ ਰਾਜ ਕੁਮਾਰ ਪੰਜਾਬੀ ਅਧਿਆਪਕ, ਜਨਰਲ ਸਕੱਤਰ ਦਿਲਾਵਰ ਸਿੰਘ ਤੇ ਮਨੋਜ ਬੰਗਾ ਲੈਕਚਰਾਰ, ਵਿੱਤ ਸਕੱਤਰ ਪਰਜਿੰਦਰ ਸਿੰਘ ਅੰਗਰੇਜੀ ਅਧਿਆਪਕ, ਪ੍ਰੈਸ ਸਕੱਤਰ ਹਰਦੀਪ ਕੁਮਾਰ ਹਿੰਦੀ ਅਧਿਆਪਕ ਤੇ ਦਵਿੰਦਰ ਕੁਮਾਰ ਅੰਗਰੇਜੀ ਅਧਿਆਪਕ, ਕਮੇਟੀ ਮੈਂਬਰ ਹਰਜੀਤ ਕੌਰ ਐਸ ਐਸ ਮਿਸਟ੍ਰੈਸ, ਰਣਜੀਤ ਸਿੰਘ ਗਣਿਤ ਅਧਿਆਪਕ, ਪ੍ਰਵੀਨ ਕੁਮਾਰ ਗਣਿਤ ਅਧਿਆਪਕ, ਸੁਖਵਿੰਦਰ ਸਿੰਘ ਅੰਗਰੇਜੀ ਅਧਿਆਪਕ, ਗੁਰਮਿੰਦਰ ਸਿੰਘ ਕੰਪਿਊਟਰ ਅਧਿਆਪਕ, ਅਮਰੀਕ ਸਿੰਘ ਕੰਪਿਊਟਰ ਅਧਿਆਪਕ, ਕੁਲਦੀਪ ਸਿੰਘ ਈ ਟੀ ਟੀ, ਹਰਬੰਸ ਸਿੰਘ ਈ ਟੀ ਟੀ, ਪਰਮਿੰਦਰ ਸਿੰਘ ਈ ਟੀ ਟੀ, ਕ੍ਰਿਸ਼ਨਾ ਕੁਮਾਰੀ ਐਸ ਐਸ ਅਧਿਆਪਕ ਆਦਿ ਦੀ ਚੋਣ ਕੀਤੀ ਗਈ। ਇਸੇ ਤਰ੍ਹਾਂ ਗੜ੍ਹਸ਼ੰਕਰ ਬਲਾਕ-2 ਦੀ ਕਮੇਟੀ ਵਿੱਚ ਪ੍ਰਧਾਨ ਮਾਸਟਰ ਅਸ਼ਵਨੀ ਰਾਣਾ, ਸੀਨੀਅਰ ਮੀਤ ਪ੍ਰਧਾਨ ਲੈਕਚਰਾਰ ਰਾਜੇਸ਼ ਹੰਸ ਅਤੇ ਹੈਡ ਮਾਸਟਰ ਬਲਜੀਤ ਸਿੰਘ, ਮੀਤ ਪ੍ਰਧਾਨ ਮਾਸਟਰ ਅਜੈ ਰਾਣਾ ਤੇ ਹੈਡ ਟੀਚਰ ਸੁਖਪ੍ਰੀਤ ਕੌਰ, ਜਨਰਲ ਸਕੱਤਰ ਮਾਸਟਰ ਪਰਮਿੰਦਰ ਪੱਖੋਵਾਲ, ਸਕੱਤਰ ਮੈਡਮ ਕਿਰਨ ਕੰਵਰ ਤੇ ਮਾਸਟਰ ਬਲਜੀਤ ਸਿੰਘ ਬੌੜਾ, ਵਿੱਤ ਸਕੱਤਰ ਮਾਸਟਰ ਮਨੋਜ ਕੁਮਾਰ ਤੇ ਮਾਸਟਰ ਅਮਰਜੀਤ ਥਾਂਦੀ, ਪ੍ਰੈਸ ਸਕੱਤਰ ਮਾਸਟਰ ਨਿਤਿਨ ਸੁਮਨ ਤੇ ਮਾਸਟਰ ਹਰਜਿੰਦਰ ਸਾਧੋਵਾਲ, ਜਥੇਬੰਦਕ ਸਕੱਤਰ ਸੈਂਟਰ ਪ੍ਰਧਾਨ ਜਸਵੀਰ ਸਿੰਘ ਤੇ ਡੀ ਪੀ ਸੁਰਿੰਦਰ ਕੁਮਾਰ, ਮੁੱਖ ਸਲਾਹਕਾਰ ਲੈਕਚਰਾਰ ਸ਼ਸ਼ੀਕਾਂਤ ਸ਼ਰਮਾ, ਸੈਂਟਰ ਪ੍ਰਧਾਨ ਨਰੇਸ਼ ਕੁਮਾਰ, ਕੰਪਿਊਟਰ ਮਾਸਟਰ ਕਮਲਜੀਤ ਸਿੰਘ, ਮਾਸਟਰ ਅਰਸ਼ਵੀਰ ਤੇ ਹੈਡ ਟੀਚਰ ਤ੍ਰਿਪਤੀ, ਕਮੇਟੀ ਮੈਂਬਰ ਮਾਸਟਰ ਗੁਰਪ੍ਰੀਤ ਲਾਡੀ, ਮਾਸਟਰ ਹੁਸ਼ਿਆਰ ਸਿੰਘ, ਮਾਸਟਰ ਦੀਪਕ ਕੁਮਾਰ, ਮੈਡਮ ਜੋਤੀ ਕੌਸ਼ਲ ਤੇ ਮੈਡਮ ਪਰਮਜੀਤ ਕੌਰ ਆਦਿ ਦੀ ਚੋਣ ਕੀਤੀ ਗਈ। ਇਹਨਾਂ ਤੋਂ ਇਲਾਵਾ ਸਾਬਕਾ ਬਲਾਕ ਪ੍ਰਧਾਨ ਸ਼ਾਮ ਸੁੰਦਰ ਕਪੂਰ ਤੇ ਕੇਸ਼ਵ ਦਾਸ ਨੂੰ ਮਾਰਗ ਦਰਸ਼ਕ ਚੁਣਿਆ ਗਿਆ। ਅੱਜ ਦੀ ਚੋਣ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਤੋਂ ਜਿਲ੍ਹਾ ਪ੍ਰਧਾਨ ਸਾਥੀ ਮੱਖਣ ਸਿੰਘ ਵਾਹਿਦਪੁਰੀ, ਜੀਤ ਰਾਮ, ਸੁਰਜੀਤ ਸਿੰਘ, ਸ਼ਿੰਗਾਰਾ ਸਿੰਘ ਭੱਜਲ, ਮਾਸਟਰ ਬਲਵੰਤ ਰਾਮ, ਮਾਸਟਰ ਕੇਸ਼ਵ ਦਾਸ, ਮਾਸਟਰ ਨਰੇਸ਼ ਭੰਮੀਆ, ਮੁੱਖ ਅਧਿਆਪਕ ਸੰਦੀਪ ਕੁਮਾਰ, ਪੁਰਾਣੀ ਪੈਨਸ਼ਨ ਬਹਾਲੀ ਤੋਂ ਸੱਤਪਾਲ, ਰਮਨਦੀਪ ਲੈਕਚਰਾਰ, ਅਨੁਰਾਧਾ ਮੈਡਮ, ਸ਼ਸ਼ੀਕਾਂਤ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ। ਸਟੇਜ ਸਕੱਤਰ ਦੀ ਭੂਮਿਕਾ ਸੀਨੀਅਰ ਸਾਥੀ ਸ਼ਾਮ ਸੁੰਦਰ ਕਪੂਰ ਲੈਕਚਰਾਰ ਦੁਆਰਾ ਬਾਖੂਭੀ ਨਿਭਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਰਗਿਲ ਵਿਜੈ ਦਿਵਸ ਮਨਾਇਆ
Next articleਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਜ਼ਿਲ੍ਹੇ ਨੂੰ ਦਿੱਤੇ 7 ਕਰੋੜ ਰੁਪਏ