ਗਿ: ਸੁਖਵਿੰਦਰ ਸਿੰਘ ਥਲੀ ਨੂੰ ਕੀਤਾ ਜਾਵੇਗਾ ਗੋਲਡ ਮੈਡਲ ਨਾਲ਼ ਸਨਮਾਨਿਤ

ਗਿ: ਸੁਖਵਿੰਦਰ ਸਿੰਘ ਥਲੀ

ਰੋਪੜ, (ਸਮਾਜ ਵੀਕਲੀ)  (ਗੁਰਬਿੰਦਰ ਸਿੰਘ ਰੋਮੀ): ਵਿਦਵਾਨ ਕਥਾਵਾਚਕ ਭਾਈ ਸੁਖਵਿੰਦਰ ਸਿੰਘ ਥਲੀ (ਘਨੌਲੀ) ਨੂੰ ਗੋਲਡ ਮੈਡਲ ਨਾਲ਼ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ 25 ਸਾਲਾਂ ਤੋਂ ਗੁਰਬਾਣੀ ਕਥਾ ਦੀ ਸੇਵਾ ਕਰ ਰਹੇ ਗਿਆਨੀ ਜੀ ਅੱਜਕੱਲ੍ਹ ਕੈਨੇਡਾ ਦੀ ਪ੍ਰਚਾਰ ਫੇਰੀ ‘ਤੇ ਹਨ। ਉਹਨਾਂ ਦੇ ਪੰਜਾਬ ਪਰਤਣ ‘ਤੇ ਹੈਲਪਿੰਗ ਹੈਂਡ ਸੁਸਾਇਟੀ ਘਨੌਲੀ ਦੇ ਵਿਸ਼ੇਸ਼ ਉਪਰਾਲੇ ਅਤੇ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਤੇ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਰੋਪੜ ਵਾਲ਼ਿਆਂ ਦੇ ਆਸ਼ੀਰਵਾਦ ਸਦਕਾ ਉਹਨਾਂ ਨੂੰ ਬਾਬਾ ਹਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਸਤਨਾਮ ਜੀ ਰੋਪੜ, ਬਾਬਾ ਤਰਲੋਚਨ ਸਿੰਘ ਬੜਾ ਪਿੰਡ ਮੁੱਖ ਸੇਵਾਦਾਰ ਗੁਰਦੁਆਰਾ ਦੁੱਖ ਭੰਜਨ ਸਾਹਿਬ ਬੜਾ ਪਿੰਡ, ਰੋਟਰੀ ਕਲੱਬ ਰੋਪੜ ਸੈਂਟਰਲ, ਗੁਰਮਤਿ ਪ੍ਰਚਾਰ ਟਰੱਸਟ ਜਗਾਤਖਾਨਾ ਹਿਮਾਚਲ ਪ੍ਰਦੇਸ਼, ਗੁਰਦੁਆਰਾ ਸਿੰਘ ਸਭਾ ਨਾਲਾਗੜ੍ਹ ਹਿਮਾਚਲ ਪ੍ਰਦੇਸ਼, ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ, ਰੋਟਰੀ ਕਲੱਬ ਰੋਪੜ ਸੈਂਟਰਲ, ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਘਨੌਲੀ, ਗੁਰਦੁਆਰਾ ਸਿੰਘ ਸਭਾ ਥਲੀ ਖੁਰਦ, ਇਲਾਕੇ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਲਾਕੇ ਦੀ ਸਮੂਹ ਸੰਗਤ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡੈਮੋਕ੍ਰੇਟਿਕ ਟੀਚਰਜ਼ ਫਰੰਟ ਕਪੂਰਥਲਾ ਦਾ ਜ਼ਿਲ੍ਹਾ ਚੋਣ ਇਜਲਾਸ ਸਫਲਤਾ ਪੂਰਵਕ ਸੰਪੰਨ
Next articleਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਨੇ ਚਲਾਈ ਸਫ਼ਾਈ ਮੁਹਿੰਮ