ਅੱਪਰਾ ਵਿਖੇ ‘ਜੋਕੀ’ ਬ੍ਰਾਂਡ ਕੱਪੜਿਆਂ ਦੇ ਪਹਿਲੇ ਸ਼ੋਅਰੂਮ ਦਾ ਆਹੂਜਾ ਫੈਸ਼ਨ ਕਾਰਨਰ ‘ਤੇ ਉਦਘਾਟਨ

*’ਜੋਕੀ’ ਨੂੰ  ਲੋਕਾਂ ਦੇ ਘਰਾਂ ‘ਚ ਪਹੁਚਾਉਣ ਲਈ ਲੋਕਾਂ ਦੇ ਸਹਿਯੋਗ ਦੀ ਜਰੂਰਤ-ਮਾਲਕ ਅਮਿਤ ਆਹੂਜਾ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਅੱਪਰਾ ਦੇ ਮੇਨ ਸਰਾਫ਼ਾ ਬਾਜ਼ਾਰ ਵਿਖੇ ‘ਜੋਕੀ’ ਬ੍ਰਾਂਡਿਡ ਕੱਪੜਿਆਂ ਦੇ ਪਹਿਲੇ ਸ਼ੋਅ ਰੂਮ ਦਾ ਆਹੂਜਾ ਫੈਸ਼ਨ ਕਾਰਨਰ ‘ਤੇ ਸ਼ੁੱਭ ਆਰੰਭ ‘ਤੇ ਉਦਘਾਟਨ ਕੀਤਾ ਗਿਆ | ਇਸ ਮੌਕੇ ਪੂਜਾ ਅਰਚਨਾ ਕੀਤੀ ਗਈ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਬੋਲਦਿਆਂ ਸ਼ੋਅ ਰੂਮ ਦੇ ਮਾਲਕ ਅਮਿਤ ਆਹੂਜਾ ਨੇ ਕਿਹਾ ਕਿ ਜਾਕੀ ਬ੍ਰਾਂਡ ਦੇ ਵਿੱਚ ਨੌਜਵਾਨਾਂ, ਔਰਤਾਂ ਤੇ ਬੱਚਿਆਂ ਦੀ ਸਹੂਲਤ ਤੇ ਸਾਈਜ਼ ਨੂੰ  ਮੱਦੇਨਜ਼ਰ ਰੱਖ ਕੇ ਹਰ ਸਹੂਲਤ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਇਸ ਬ੍ਰਾਂਡ ਨੂੰ  ਪਹਿਨਣ ਵਾਲਾ ਹਰ ਇਨਸਾਨ ਆਪਣੇ ਆਪ ਨੂੰ  ਆਰਾਮਦਾਇਕ ਤੇ ਚੰਗਾ ਮਹਿਸੂਸ ਕਰ ਸਕੇ |  ਅਮਿਤ ਆਹੂਜਾ ਨੇ ਅੱਗੇ ਦੱਸਿਆ ਕਿ ਜੋਕੀ ਦੇ ਵਿੱਚ ਇਨਰ ਗਾਰਮੈਂਟਸ ਤੋਂ ਬਿਨਾਂ ਪਜਾਮੇ, ਟੀ-ਸ਼ਰਟਾਂ, ਨਿੱਕਰਾਂ ਕੈਪਰੀਆਂ ਦੇ ਹਰ ਤਰਾਂ ਦੇ ਬ੍ਰਾਂਡਿਡ ਕੱਪੜੇ ਉਪਲੱਬਧ ਹਨ | ਉਨਾਂ ਕਿਹਾ ਕਿ ਹੁਣ ਸਹੂਲਤਾਂ ਦੇ ਜੇਕਰ ਗੱਲ ਕਰੀਏ ਤਾਂ ਪਿੰਡ ਵੀ ਸ਼ਹਿਰਾਂ ਦੇ ਬਰਾਬਰ ਆ ਚੁੱਕੇ ਹਨ | ਇਸ ਸਾਡਾ ਮੁੱਖ ਮਕਸਦ ਇਲਾਕਾ ਵਾਸੀਆਂ ਨੂੰ  ਬ੍ਰਾਂਡਿਡ ਤੇ ਵਧੀਆ ਚੀਜ਼ ਮੁਹੱਈਆ ਕਰਵਾਉਣਾ ਹੈ | ਉਨਾਂ ਕਿਹਾ ਕਿ ਸਾਨੂੰ ਇਲਾਕਾ ਵਾਸੀਆਂ ਤੋਂ ਪੂਰਨ ਸਹਿਯੋਗ ਦੀ ਉਮੀਦ ਹੈ ਤਾਂ ਕਿ ਜੋਕੀ ਭਰਾਂਡ ਨੂੰ  ਘਰ ਘਰ ਪਹੁੰਚਾਇਆ ਜਾ ਸਕੇ | ਇਸ ਮੌਕੇ ਸ਼ੋਅ ਰੂਮ ਦੇ ਮਾਲਕ ਅਮਿਤ ਆਹੂਜਾ, ਮਨੀ, ਮੌਨੂੰ, ਰਾਜਵੀਰ, ਤੇ ਜੋਤੀ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਰੀਬ ਪਰਿਵਾਰ ਦੇ ਢਹਿ ਦੇਰੀ ਹੋ ਚੁੱਕੇ ਮਕਾਨ ਦੀ ਉਸਾਰੀ ਲਈ 35 ਹਜ਼ਾਰ ਰੁਪਏ ਦੀ ਕੀਤੀ ਮਾਲੀ ਸਹਾਇਤਾ
Next articleਨਾਮ ਦੇ ਰਸੀਏ ਸ੍ਰੀਮਾਨ ਸੰਤ ਗੁਰਬਚਨ ਦਾਸ ਜੀ ਦਾ ਸੈਂਕੜੇ ਸੇਜਲ ਅੱਖਾਂ ਵਿੱਚ ਹੋਇਆ ਅੰਤਿਮ ਸੰਸਕਾਰ