ਚੁਣੇ ਖਿਡਾਰੀਆਂ ਨੂੰ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ ਖੇਡਣ ਦਾ ਮਿਲੇਗਾ ਸੁਨਹਿਰੀ ਮੌਕਾ
ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)
ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਕੀਮ ਤਹਿਤ ਚਲਾਏ ਜਾ ਰਹੇ ਖੇਡ ਵਿੰਗ ਮੁੰਡਿਆਂ ਦੇ ਵਰਗ ਵਿੱਚ ਅੰਡਰ 14 ਸਾਲ ਅਤੇ ਅੰਡਰ 17 ਸਾਲ ਅੰਡਰ 19 ਸਾਲ ਵਰਗ ਦੇ ਹਾਕੀ ਦੇ ਚੋਣ ਟਰਾਇਲ 16 ਜੁਲਾਈ ਦਿਨ ਮੰਗਲਵਾਰ ਨੂੰ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਸਵੇਰੇ 9 ਵਜੇ ਹੋਣਗੇ । ਸੀਨੀਅਰ ਸੈਕੰਡਰੀ ਸਕੂਲ ਜਰਖੜ ਦੇ ਹਾਕੀ ਦੇ ਖੇਡ ਵਿੰਗ ਮਾਤਾ ਸਾਹਿਬ ਕੌਰ ਜਰਖੜ ਹਾਕੀ ਅਕੈਡਮੀ ਦੀ ਸਰਪ੍ਰਸਤੀ ਹੇਠ ਚਲਾਏ ਜਾਂਦੇ ਹਨ ।ਖੇਡ ਵਿੰਗਾਂ ਵਿੱਚ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਖਾਣ ਪੀਣ ,ਰਹਿਣ ਸਹਿਣ ਅਤੇ ਹੋਰ ਖੇਡ ਸਹੂਲਤਾਂ ਮਿਲਣਗੀਆਂ । ਜਰਖੜ ਸਕੂਲ ਦੇ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਜਿੱਥੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਖੇਡਾਂ ਵਿੱਚ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਿੱਧੇ ਤੌਰ ਤੇ ਖੇਡਣ ਦਾ ਮੌਕਾ ਮਿਲੇਗਾ, ਉਥੇ ਹਾਕੀ ਇੰਡੀਆ ਵੱਲੋਂ ਕਰਵਾਈ ਜਾ ਰਹੀ ਸਬ ਜੂਨੀਅਰ ਅਤੇ ਜੂਨੀਅਰ ਪੱਧਰ ਦੀ ਹਾਕੀ ਕੌਮੀ ਚੈਂਪੀਅਨਸ਼ਿਪ ਜੋ 3 ਤੋਂ 9 ਅਗਸਤ ਤੱਕ ਨਵੀਂ ਦਿੱਲੀ ਵਿਖੇ ਹੋ ਰਹੀ ਹੈ ਉਸ ਵਿੱਚ ਵੀ ਜਰਖੜ ਹਾਕੀ ਅਕੈਡਮੀ ਵੱਲੋਂ ਖੇਡਣ ਦਾ ਮੌਕਾ ਮਿਲੇਗਾ । ਚੋਣ ਟਰਾਇਲਾਂ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ ਆਪਣੀ ਯੋਗਤਾ ,ਓੁਮਰ ਦੇ ਸਬੂਤ ਅਤੇ ਖੇਡ ਪ੍ਰਾਪਤੀਆਂ ਨਾਲ ਸੰਬੰਧਿਤ ਸਰਟੀਫਿਕੇਟ ਲੈ ਕੇ 16 ਜੁਲਾਈ ਨੂੰ ਸਵੇਰੇ 9 ਵਜੇ ਜਰਖੜ ਕੇ ਸਟੇਡੀਅਮ ਵਿਖੇ ਆਪਣੀ ਰਿਪੋਰਟ ਕਰਨ । ਵਧੇਰੇ ਜਾਣਕਾਰੀ ਲਈ ਖਿਡਾਰੀ ਕੋਚ ਗੁਰ ਸਤਿੰਦਰ ਸਿੰਘ ਨਾਲ ਫੋਨ ਨੰਬਰ ਨ 94178-85733 ਤੇ ਵੀ ਸੰਪਰਕ ਕਰ ਸਕਦੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly