(ਸਮਾਜ ਵੀਕਲੀ)
ਨਾ ਬੱਦਲਾ ਵੇ ਚੰਨ ਲਕੋਈ,
ਦੋ ਘੜੀਆਂ ਮੈਨੂੰ ਦੇਖਣ ਦੇ ,
ਚੰਨ ਦੇ ਵਿਚ ਮਾਹੀ ਦਿਸਦਾ ,
ਹੁਸਨ ਉਹਦੇ ਨੂੰ ਸੇਕਣ ਦੇ ।
ਟੁੱਟੀ ਮੰਜੀ ਵਾਣ ਵੇ ਚੁਭਦਾ,
ਨੀਦ ਨਾ ਨੈਣੀਂ ਪੈਦੀ ,
ਅੱਕਦੀ ਹਾਂ ਨਾ ਧੱਕਦੀ ਹਾਂ ,
ਮੇਰੀ ਝਾਕ ਰਾਹਾਂ ਵੱਲ ਰਹਿੰਦੀ ,
ਗੁਰੂ ਘਰ ਵੱਲ ਪੈਰ ਨਾ ਮੁੜਦੇ ,
ਮੇਰੇ ਰੱਬ ਨੂੰ ਮੱਥਾ ਟੇਕਣ ਦੇ ।
ਨਾ ਬੱਦਲਾ ………………
ਹੁਸਨ ਉਹਦੇ ਦਾ ਜਾਦੂ ,
ਹੈ ਦਿਲ ਮੇਰੇ ਛਾਇਆ,
ਪਾਗਲਾਂ ਵਾਗੂ ਤੁਰੀ ਫਿਰਾ ,
ਜਿਵੇ ਨਸਾਂ ਕਿਸੇ ਖਵਾਇਆ,
ਮੇਰੇ ਨਾਲ ਤਕਦੀਰ ਜੁੜੀ,
ਇਸ਼ਕ ਨੂੰ ਅੱਜ ਮਹਿਕਣ ਦੇ ।
ਨਾ ਬੱਦਲਾ……………….
ਖਿਲਰਿਆ ਜੋ ਚਾਨਣ ਅੱਜ,
ਕਰ ਕੱਠਾ ਬੰਨ ਪੰਡ ਲਵਾਂ ,
ਹੋਵੇ ਮਿਠਾਸ ਜਿ਼ੰਦਗੀ ਚ,
ਥੋੜੀ ਉਸ ਤੋ ਖੰਡ ਲਵਾਂ ,
‘ਸਿਵ’ ਮਰੇ ਨਾ ਕਿਤਾਬਾਂ ਚ ,
ਮੇਰੇ ਸ਼ਬਦਾਂ ਨੂੰ ਟਹਿਕਣ ਦੇ ।
ਨਾ ਬੱਦਲਾ ……….. …….
ਸਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392