ਪ੍ਰਭ ਆਸਰਾ ਸੰਸਥਾ ਬਾਰੇ ਗ਼ਲਤ ਅਫਵਾਹਾਂ ਫੈਲਾਉਣ ਵਾਲ਼ਿਆਂ ਨੇ ਮੰਗੀ ਮੁਆਫ਼ੀ

ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਪਿਛਲੇ 20 ਸਾਲਾਂ ਤੋਂ ਮਾਨਸਿਕ ਅਤੇ ਸਰੀਰਕ ਰੋਗਾਂ ਤੋਂ ਪੀੜਤ ਨਾਗਰਿਕਾਂ ਦੇ ਇਲਾਜ, ਸੇਵਾ-ਸੰਭਾਲ ਤੇ ਮੁੜ-ਵਸੇਬੇ ਲਈ ਪ੍ਰਸਿੱਧ ਸੰਸਥਾ ਪ੍ਰਭ ਆਸਰਾ ਵਿਖੇ 18 ਜੂਨ ਅੱਧੀ ਰਾਤ ਨੂੰ ਗੇਟ ‘ਤੇ ਆ ਕੇ ਉੱਚਾ-ਨੀਵਾਂ ਬੋਲਣ ਵਾਲ਼ਿਆਂ ਨੇ ਖੁਦ ਮੁੱਖ ਦਫ਼ਤਰ ਪਹੁੰਚ ਕੇ ਮੁਆਫ਼ੀ ਮੰਗੀ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਰਾਤ ਕਈ ਜਣਿਆਂ ਨੇ ਪ੍ਰਭ ਆਸਰਾ ਗੇਟ ਉੱਤੇ ਆ ਕੇ ਸੇਵਾਦਾਰਾਂ ਨੂੰ ਉੱਚਾ-ਨੀਵਾਂ ਬੋਲਿਆ ਅਤੇ ਇੱਥੇ ਤਰਸਯੋਗ ਹਾਲਤ ਵਿੱਚ ਦਾਖਲ ਹੋਏ ਨਾਗਰਿਕ ਕੁਸ਼ਲ ਪੁਰੀ ਨੂੰ ਗੈਰ-ਇਨਸਾਨੀਅਤ ਤਰੀਕੇ ਨਾਲ਼ ਲੈ ਗਏ। ਉਹਨਾਂ ਵਿੱਚੋਂ ਇੱਕ ਨਿਤਿਨ ਪੁਰੀ ਨਾਮਕ ਵਿਅਕਤੀ ਨੇ ਸੰਸਥਾ ਖਿਲਾਫ਼ ਕੂੜ ਪ੍ਰਚਾਰ ਭਰੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਅੱਪਲੋਡ ਕਰ ਕੇ ਝੂਠੀਆਂ ਅਫਵਾਹਾਂ ਫੈਲਾਈਆਂ।
                   ਉਪਰੋਕਤ ਮਾਮਲੇ ਬਾਰੇ ਸੰਸਥਾ ਵੱਲੋਂ ਥਾਣਾ ਸਿਟੀ ਕੁਰਾਲ਼ੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਥਾਣਾ ਮੁਖੀ ਦੇ ਸਕਾਰਾਤਮਕ ਦਖਲ ਨਾਲ਼ ਨਿਤਿਨ ਪੁਰੀ ਤੇ ਉਸਦੇ ਨਾਲ਼ ਸ਼ਾਮਲ ਸਾਥੀਆਂ ਨੇ ਪ੍ਰਭ ਆਸਰਾ ਵਿਖੇ ਆ ਕੇ ਸਮੁੱਚੇ ਘਟਨਾਕ੍ਰਮ ‘ਤੇ ਸ਼ਰਮਿੰਦਗੀ ਮਹਿਸੂਸ ਕਰਦਿਆਂ ਸੰਸਥਾਂ ਪ੍ਰਬੰਧਕਾਂ, ਦਾਖਲ ਨਾਗਰਿਕਾਂ ਅਤੇ ਜਨਤਾ ਤੋਂ ਮੁਆਫ਼ੀ ਮੰਗੀ ਤੇ ਕਿਹਾ ਕਿ ਉਹ ਗਲਤ ਫਹਿਮੀ ਦਾ ਸ਼ਿਕਾਰ ਹੋ ਕੇ ਇਹ ਬੱਜਰ ਗਲਤੀ ਕਰ ਬੈਠੇ। ਸੰਸਥਾ ਦੀਆਂ ਲੋਕ-ਪੱਖੀ ਸੇਵਾਵਾਂ ਵੇਖ ਕੇ ਅਤੇ ਹੋਰ ਬਹੁਪੱਖੀ ਸੇਵਾਵਾਂ ਲਈ ਕਾਰਜਸ਼ੀਲਤਾ ਜਾਨਣ ਤੋਂ ਬਾਅਦ ਉਨ੍ਹਾਂ ਨੂੰ ਅੰਤਾਂ ਦਾ ਪਛਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਮੂਹ ਇਨਸਾਫ਼ਪਸੰਦ ਤਾਕਤਾਂ ਕਾਲੇ ਕਾਨੂੰਨਾਂ ਨੂੰ ਰੋਕਣ ਲਈ ਅੱਗੇ ਆਉਣ- – ਪੰਜਾਬ ਜਮਹੂਰੀ ਮੋਰਚਾ
Next articleਸਮਰਸੀਬਲ,ਵਾਟਰ ਕੂਲਰ ਤੇ ਟੈਂਕੀ ਦੀ ਸੇਵਾ ਕਰਾਈ