ਗੋਆ ਵਿੱਚ ਦੋ ਰੂਸੀ ਔਰਤਾਂ ਦੀ ਮੌਤ

ਪਣਜੀ (ਸਮਾਜ ਵੀਕਲੀ):  ਉੱਤਰੀ ਗੋਆ ਦੇ ਸਮੁੰਦਰੀ ਤੱਟ ’ਤੇ ਸਥਿਤ ਪਿੰਡ ਸਿਓਲਿਮ ਵਿੱਚ ਦੋ ਰੂਸੀ ਔਰਤਾਂ ਦੀ ਮੌਤ ਹੋ ਗਈ ਹੈ। ਵੇਰਵਿਆਂ ਅਨੁਸਾਰ ਪੁਲੀਸ ਨੇ ਅਲੈਗਜ਼ੈਂਡਰਾ ਦਾਵੀ (24) ਦੀ ਲਾਸ਼ ਉਸ ਦੀ ਰਿਹਾਇਸ਼ ਤੋਂ ਛੱਤ ਦੇ ਪੱਖੇ ਨਾਲ ਲਟਕੀ ਹੋਈ ਬਰਾਮਦ ਕੀਤੀ ਹੈ। ਉਸ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਇਸੇ ਤਰ੍ਹਾਂ ਏਕਾਟੇਰੀਨਾ ਟਿਟੋਵਾ (34) ਦੀ ਲਾਸ਼ ਵੀ ਉਸ ਦੇ ਅਪਾਰਟਮੈਂਟ ਵਿੱਚੋਂ ਮਿਲੀ ਹੈ। ਦੋਵੇਂ ਜਣੀਆਂ ਪਿੰਡ ਸਿਓਲਿਮ ਦੇ ਵੱਖ ਵੱਖ ਘਰਾਂ ਵਿੱਚ ਰਹਿੰਦੀਆਂ ਸਨ। ਲਾਸ਼ਾਂ ’ਤੇ ਜ਼ਖ਼ਮਾਂ ਦੇ ਕੋਈ ਨਿਸ਼ਾਨ ਨਹੀਂ ਹਨ। ਗੋਆ ਪੁਲੀਸ ਨੇ ਦੋਹਾਂ ਕੇਸਾਂ ਦੀ ਜਾਂਚ ਆਰੰਭ ਦਿੱਤੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਖੜੀ ਮੌਕੇ ਦੋ ਰੂਟਾਂ ’ਤੇ ਤੜਕੇ ਹੀ ਸ਼ੁਰੂ ਹੋਵੇਗੀ ਮੈਟਰੋ ਸੇਵਾ
Next articleਤਾਲਿਬਾਨ ਦੀ ਹਿਰਾਸਤ ’ਚੋਂ ਰਿਹਾਅ ਹੋਏ ਭਾਰਤੀ ਐਤਵਾਰ ਨੂੰ ਪਰਤਣਗੇ ਦੇਸ਼