ਸਰਬਜੀਤ ਫੁੱਲ ਦਾ ਨਵਾਂ ਭੰਗੜਾ ਬੀਟ ਗੀਤ ‘ਦੇਸੀ ਦਾਰੂ’ ਰਿਲੀਜ

ਕੈਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਪੰਜਾਬ ਦੇ ਪ੍ਰਸਿੱਧ ਸੁਰੀਲੇ ਗਾਇਕ ਸਰਬਜੀਤ ਫੁੱਲ ਨੇ ‘ਚਿੱਠੀਆਂ ਗਵਾਹੀ ਦਿੰਦੀਆਂ’ ਗੀਤ ਹਿੱਟ ਹੋਣ ਤੋਂ ਬਾਅਦ ਸਰੋਤਿਆਂ ਦੀ ਪੁਰਜ਼ੋਰ ਮੰਗ ਤੇ ਆਪਣਾ ਭੰਗੜਾ ਬੀਟ ਵੱਖਰੇ ਸਟਾਈਲ ‘ਚ ਗੀਤ ” ਦੇਸੀ ਦਾਰੂ”ਟਾਈਟਲ ਹੇਟ ਪੂਰੀ ਧੂਮ ਧਾਮ ਨਾਲ ਰਿਲੀਜ਼ ਕਰ ਦਿੱਤਾ।  ਜੋ ਕਿ ਪਰਲ ਮਿਊਜ਼ਿਕ ਤੇ ਸੰਜੀਵ ਸੂਦ ਵਲੋਂ ਬੜੀ ਮਿਹਨਤ ਤੇ ਲਗਨ ਨਾਲ ਬੰਬੇ ਬੀਟਸ ਦੇ ਸੰਗੀਤ ਵਿੱਚ ਤਿਆਰ ਕਰਕੇ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਕਲਮਬੱਧ ਕੀਤਾ ਹੈ ਖੁਦ ਸਰਬਜੀਤ ਫੁੱਲ ਨੇ,, ਇਸ ਗੀਤ ਵਿੱਚ ਯੂ, ਕੇ ਰਹਿੰਦੇ ਪੰਜਾਬੀ ਨੌਜਵਾਨ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ, ਇਹ ਗੀਤ ਅੱਜ ਦੇ ਨੌਜਵਾਨਾਂ ਲਈ ਸੇਧ ਦਾ ਕੰਮ ਕਰੇਗਾ ।ਅਮਰਜੀਤ ਸਿੰਘ ਯੂ ਐਸ ਏ,, ਰਵਿੰਦਰ ਸਿੰਘ ਰਮਤਾ ਇੰਗਲੈਂਡ ਦਾ ਵਿਸ਼ੇਸ਼ ਸਹਿਯੋਗ ਇਸ ਗੀਤ ਲਈ ਰਿਹਾ ਹੈ ।ਇਹ ਗੀਤ ‘ਦੇਸੀ ਦਾਰੂ’ ਯੂ ਟਿਊਬ ਚੈਨਲ ਅਤੇ ਹੋਰ ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਾਂ ਸਰੋਤਿਆਂ ਦੀ ਖੂਬ ਪ੍ਰਸੰਸਾ ਬਟੋਰ ਰਿਹਾ ਹੈ । ਗਾਇਕ ਸਰਬਜੀਤ ਫੁੱਲ ਆਪਣੇ ਇਸ ਬੀਟ ਸੌਂਗ ਦੇ ਨਾਲ ਸਰੋਤਿਆਂ ਦੇ ਦਿਲਾਂ ਤੇ ਇੱਕ ਵਾਰ ਫਿਰ ਗਹਿਰੀ ਛਾਪ ਛੱਡਣ ਵਿੱਚ ਕਾਮਯਾਬ ਹੋਇਆ ਹੈ । ਪਰਮਾਤਮਾ ਕਰੇ ਉਸਦੀ ਗਾਇਕੀ ਨੂੰ ਹੋਰ ਵੀ ਚਾਰ ਚੰਨ ਲੱਗਣ ਅਤੇ ਉਸਦੇ ਗੀਤਾਂ ਨੂੰ ਸਰੋਤੇ ਇਸ ਤਰ੍ਹਾਂ ਹੀ ਪਿਆਰ ਅਤੇ ਸਤਿਕਾਰ ਦੇ ਕੇ ਨਿਵਾਜਦੇ ਰਹਿਣ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਗਾਇਕ ਕੁਲਵਿੰਦਰ ਕਿੰਦਾ “ਪਛਤਾਵੇਂਗਾ” ਟ੍ਰੈਕ ਨਾਲ ਹੋਇਆ ਸਰੋਤਿਆਂ ਦੇ ਰੂਬਰੂ “ਪਛਤਾਵੇਂਗਾ” ਪੰਜਾਬੀ ਸੰਗੀਤ ਦਾ ਲਾਜਵਾਬ ਟ੍ਰੈਕ -ਰਾਮ ਭੋਗਪੁਰੀਆ
Next articleਪੀਸੀਸੀਪੀਐਲ ਸਨਅਤ ’ਚ ਮਨਾਇਆ ਵਾਤਾਵਰਣ ਦਿਵਸ , ਹਰ ਕਰਮਚਾਰੀ ਨੇ ਲਾਇਆ ਪੌਦਾ ਰੀਸਾਈਕਲ ਤੇ ਪੌਦੇ ਲਗਾਉਣ ਨਾਲ ਵਾਤਵਾਰਣ ਬਚਾਇਆ ਜਾ ਸਕਦਾ: ਗੁਪਤਾ