ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਸਥਾਨਕ ਮੇਨ ਬਜ਼ਾਰ ਅੱਪਰਾ ‘ਚ ਸਥਿਤ ਢੀਂਗਰਾ ਆਪਟੀਕਲ ਅੱਪਰਾ ਵਲੋਂ ਅੱਤ ਦੀ ਪੈ ਰਹੀ ਗਰਮੀ ‘ਚ ਰਾਹਗੀਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਸੱਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਬੋਲਦਿਆਂ ਮਦਨ ਲਾਲ ਢੀਂਗਰਾ ਤੇ ਮੋਨੂੰ ਢੀਂਗਰਾ ਨੇ ਕਿਹਾ ਕਿ ਅੱਤ ਦੀ ਗਰਮੀ ਨੇ ਇਨਸਾਨਾਂ ਦੇ ਨਾਲ ਨਾਲ ਪੰਛੀਆਂ ਦਾ ਜੀਣਾ ਵੀ ਮੁਹਾਲ ਹੋ ਚੁੱਕਾ ਹੈ | ਇਨਸਾਨ ਤਾਂ ਬੋਲ ਕੇ ਦੱਸ ਸਕਦੇ ਹਨ ਪਰੰਤੂ ਪੰਛੀ ਨਹੀਂ | ਇਸ ਲਈ ਸਾਨੂੰ ਪੰਛੀਆਂ ਲਈ ਵੀ ਆਪਣੇ ਘਰਾਂ ਦੀਆਂ ਛੱਤਾਂ ਤੇ ਘਰਾਂ ਦੇ ਬਾਹਰ ਪਾਣੀ ਜਰੂਰ ਰੱਖਣਾ ਚਾਹੀਦਾ ਹੈ | ਇਸ ਮੌਕੇ ਮਦਨ ਲਾਲ ਢੀਂਗਰਾ, ਮੌਨੂੰ ਢੀਂਗਰਾ, ਪਿ੍ੰਸ ਢੀਂਗਰਾ, ਗੁਰਨਾਸ਼ ਢੀਂਗਰਾ, ਮਿਥਨਾਸ਼ ਢੀਂਗਰਾ, ਮੱਟੀ ਅੱਪਰਾ, ਸੋਨੂੰ ਅੱਪਰਾ, ਅਮਨ ਆਦਿ ਨੇ ਰਾਹਗੀਰਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਨਿਭਾਈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly