ਹਰਕ੍ਰਿਸ਼ਨ ਸਕੂਲ ਆਰ ਸੀ ਐੱਫ ਦਾ 12 ਵੀ ਜਮਾਤ ਦਾ ਨਤੀਜਾ ਰਿਹਾ 100 ਫੀਸਦੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਕਪੂਰਥਲਾ ਦੇ ਪ੍ਰਿੰਸੀਪਲ ਪ੍ਰਭਦੀਪ ਕੌਰ ਮੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਸਕੂਲ ਲਈ ਇਹ ਬੜੀ ਹੀ ਖੁਸ਼ੀ ਵਾਲੀ ਗੱਲ ਹੈ, ਕਿ ਸਕੂਲ ਦਾ 12 ਵੀ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ|ਉਹਨਾਂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਵਨਦੀਪ ਕੌਰ ( ਕਾਮਰਸ) ਨੇ95.2%ਅੰਕ ਪ੍ਰਾਪਤ ਕੀਤੇ,ਅਨਮੋਲਪ੍ਰੀਤ ਕੌਰ( ਕਾਮਰਸ) ਨੇ 94.2%,ਹਰਪ੍ਰੀਤ ਕੌਰ (ਕਾਮਰਸ) ਨੇ92.2%, ਸੁਮਨਜੋਤ ਕੌਰ (ਕਾਮਰਸ) ਨੇ 90.6,ਜੈਸਲੀਨ ਕੌਰ( ਕਾਮਰਸ) ਨੇ90.4%, ਕੋਨੀਸ਼ਕਾ ਮਹਿਤਾ( ਮੈਡੀਕਲ) ਨੇ89% ,ਗੁਰਸਿਮਰਨ( ਕਾਮਰਸ) ਨੇ88.6%,ਰਾਜਨਬੀਰ ਸਿੰਘ ( ਕਾਮਰਸ) ਨੇ 88%,ਸੁਹਾਨੀ (ਆਰਟਸ) ਨੇ 88%,ਸਜਨੀਤ ( ਆਰਟਸ) ਨੇ 87.6%, ਸਪਨਾ( ਆਰਟਸ) ਨੇ86.8%, ਪਲਕ( ਨਾਨ ਮੈਡੀਕਲ) ਨੇ85.2%,ਜਸਰੀਨ (ਕਾਮਰਸ)ਨੇ85.2%,ਵੰਸ਼ਦੀਪ ਸਿੰਘ (ਕਾਮਰਸ)ਨੇ84.8%,ਪਵਨਪ੍ਰੀਤ ਕੌਰ ਨੇ83.2%ਅਤੇ ਸਿਮਰਨਪ੍ਰੀਤ ਕੌਰ ਮਰੋਕ ਨੇ83%ਅੰਕ ਪ੍ਰਾਪਤ ਕੀਤੇ|ਇਸ ਤੋਂ ਇਲਾਵਾ 90-100%,5 ਵਿਦਿਆਰਥੀਆਂ ਨੇ ਪ੍ਰਾਪਤ ਕੀਤੇ,80-90% ,15 ਵਿਦਿਆਰਥੀਆਂ ਨੇ ਹਾਸਲ ਕੀਤੇ,70-79%,12 ਵਿਦਿਆਰਥੀਆਂ ਨੇ ਹਾਸਲ ਕੀਤੇ ਅਤੇ 21 ਵਿਦਿਆਰਥੀਆਂ ਨੇ 60% ਤੋਂ ਉੱਪਰ ਅੰਕ ਪ੍ਰਾਪਤ ਕੀਤੇ|ਸਕੂਲ ਦੇ ਪ੍ਰਧਾਨ ਗੁਰਪ੍ਰੀਤ ਕੌਰ ਮੈਂਬਰ ਐਸ ਜੀ ਪੀ ਸੀ,ਡਾਇਰੈਕਟਰ ਹਰਨਿਆਮਤ ਕੌਰ, ਪ੍ਰਸ਼ਾਸ਼ਕ ਨਿਮਰਤਾ ਕੌਰ ਅਤੇ ਪ੍ਰਿੰਸੀਪਲ ਪ੍ਰਭਦੀਪ ਕੌਰ ਮੋਂਗਾ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ|ਅਤੇ ਵਧੀਆ ਭਵਿੱਖ ਦਾ ਆਸ਼ੀਰਵਾਦ ਦਿੱਤਾ|

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਿਆਨ
Next articleIPL 2023: Suryakumar’s maiden ton helps Mumbai Indians beat Gujarat Titans by 27-runs