ਬੀਕੇਯੂ ਤੋਤੇਵਾਲ ਨੇ ਜਬਰ ਟੋਲ ਵਸੂਲੀ ਅਤੇ ਰੇਟਾਂ ਚ ਵਾਧੇ ਦੇ ਵਿਰੋਧ ਚ ਚੱਕ ਬਾਹਮਣੀਆਂ ਟੋਲ ਕੀਤਾ ਅਨਮਿੱਥੇ ਸਮੇਂ ਲਈ ਫਰੀ

ਧਰਮਕੋਟ (ਸਮਾਜ ਵੀਕਲੀ) -ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਂਦਿਆਂ ਕਿਹਾ ਕੇ ਪਿਛਲੇ ਲੰਮੇ ਸਮੇਂ ਤੋਂ ਐੱਨ ਐੱਚ 703 ਰੋਡ ਦੇ ਸਬੰਧ ਵਿੱਚ ਕਈ ਵਾਰ ਐਨ ਐਚ ਆਈ ਏ ਦੇ ਮੇਨ ਦਫਤਰ ਜਲੰਧਰ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਚੁੱਕੇ ਹਾਂ ਇਹਨਾਂ ਦੇ ਨਾਲ-ਨਾਲ ਐਸ ਡੀ ਐਮ ਸ਼ਾਹਕੋਟ,ਮਨੇਜਰ ਚੱਕ ਬਾਹਮਣੀਆਂ ਟੋਲ ਪਲਾਜਾ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ ਅਤੇ ਇਸ ਤੋਂ ਇਲਾਵਾ ਲਾਂਬੜਾ,ਸ਼ਾਹਕੋਟ,ਮੋਗਾ ਬਰਨਾਲਾ ਹਾਈਵੇ ਤੇ ਕੋਈ ਵੀ ਲਾਈਟ ਨਈਂ ਜਗਦੀ,ਐਂਬੂਲੈਂਸ,ਹਾਈਡਰਾ,ਫਾਇਰਬਰਗੇਡ,ਹਾਈ ਪੈਟਰੌਲਿੰਗ ਦਾ ਕੋਈ ਪ੍ਰਬੰਧ ਨਹੀਂ,ਸੜਕ ਵਿਚਾਲੇ ਲੱਗੇ ਦਰੱਖਤਾਂ ਦੀ ਕਦੇ ਵੀ ਕਾਂਟੀ-ਸ਼ਾਟੀ ਨਹੀਂ ਕੀਤੀ ਗਈ ਬਲਕਿ ਪੌਦਿਆਂ ਨੂੰ ਅੱਗ ਲਗਾਈ ਗਈ ਹੈ ਅਤੇ ਬੇਲੋੜੇ ਕੱਟ,ਨਜਾਇਜ ਕਬਜੇ,ਅਤੇ ਇਸ 1 ਜੂਨ 2024 ਤੋਂ 2% ਰੇਟ ਵਿੱਚ ਵਾਧਾ ਕੀਤਾ ਗਿਆ ਹੈ ਇਹ ਸਭ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਅੱਜ  ਚੱਕ ਬਾਹਮਣੀਆਂ ਟੋਲ ਪਲਾਜਾ ਅਨਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ,ਇਸ ਮੌਕੇ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ,ਸਾਬ ਢਿੱਲੋਂ ਤੋਤੇਵਾਲਾ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ,ਗੁਰਨਾਮ ਸਿੰਘ ਜਲੰਧਰੀਆ,ਦਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਕੋਟ ਈਸੇ ਖਾਂ,ਤਜਿੰਦਰ ਸਰਪੰਚ,ਜਸਵੰਤ ਸਿੰਘ ਲੋਹਗੜ੍ਹ,ਪਰਮਜੀਤ ਸਿੰਘ ਗਦਾਈਕੇ,ਚਮਕੌਰ ਸਿੰਘ ਸੀਤੋ,ਲਾਡੀ ਭੱਦਮਾਂ,ਅੰਮ੍ਰਿਤਪਾਲ ਬਾਊਪੁਰ,ਨਿਸ਼ਾਨ ਸਿੰਘ,ਭੁਪਿੰਦਰ ਸਿੰਘ ਹੀਰੋ,ਤਜਿੰਦਰ ਸਿੰਘ ਸਿੱਧਵਾਂਬੇਟ,ਗੁਰਜੀਤ ਸਿੰਘ ਭਿੰਡਰ,ਮੰਨਾਂ ਬੱਡੂਵਾਲਾ,ਨਿਰਮਲ ਸਿੰਘ ਇਕਾਈ ਪ੍ਰਧਾਨ,ਰਣਜੀਤ ਚੱਕ ਤਾਰੇਵਾਲਾ,ਤੀਰਥ ਸਿੰਘ ਸਰਪੰਚ ਖਹਿਰਾ,ਨਿਰਵੈਰ ਸਿੰਘ ਮੌਜਗੜ੍ਹ ਬਲਾਕ ਪ੍ਰਧਾਨ ਮੱਖੂ,ਗੁਰਸੇਵਕ ਸਿੰਘ ਜੋਗੇਵਾਲਾ ਸਰਕਲ ਪ੍ਰਧਾਨ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਬੋਹੜ ਸਿੰਘ ਦਾਨੇਵਾਲਾ,ਸਤਨਾਮ ਸਿੰਘ ਦਾਨੇਵਾਲਾ,ਸੁਖਦੇਵ ਸਿੰਘ ਇੰਦਗੜ੍ਹ,ਤਲਵਿੰਦਰ ਗਿੱਲ ਤੋਤੇਵਾਲਾ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਖ਼ਤ ਸ੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਲਈ ਅੱਪਰਾ ਤੋਂ ਬੱਸ ਰਵਾਨਾ
Next article14ਵੇਂ ਓਲੰਪੀਅਨ ਪ੍ਰਿੰਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਗੇੜ ਦੇ ਮੁਕਾਬਲੇ 6 ਤੋਂ 9 ਤੱਕ ਜਰਖੜ ਵਿਖੇ ਹੋਣਗੇ