ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਦੁਸ਼ਮਣ – ਰਣਜੀਤ ਢਿੱਲੋਂ

ਲੁਧਿਆਣਾ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋਂ  ਨੇ ਕਿਹਾ ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਦੁਸ਼ਮਣ ਹਨ ਇਹਨਾਂ ਦਾ ਮਕਸਦ ਪੰਜਾਬ ਨੂੰ ਲੁੱਟਣਾ ਹੈ ਰਣਜੀਤ ਸਿੰਘ ਢਿੱਲੋ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗਰੀਬੀ ਤੇ ਭੁੱਖਮਰੀ ਵਿੱਚ ਧਕੇਲ ਤੋਂ ਸਿਵਾਏ ਕੁਝ ਨਹੀਂ ਕੀਤਾ ਦੇਸ਼ ਨੂੰ ਆਰਥਿਕ ਤੌਰ ਤੇ ਮਦਹਾਲੀ ਦੇ ਦੌਰ ਵਿੱਚ ਲਿਜਾਣ ਵਾਲੀ ਕਾਂਗਰਸ ਪਾਰਟੀ ਹੀ ਜਿੰਮੇਵਾਰ ਹੈ ਜਦ ਕਿ ਆਮ ਆਦਮੀ ਪਾਰਟੀ ਨੇ ਢਾਈ ਸਾਲਾਂ ਵਿੱਚ ਜੋ ਲੋਕਾਂ ਦੀ ਦੁਰਦਸ਼ਾ ਕੀਤੀ ਹੈ ਉਹ ਸਭ ਦੇ ਸਾਹਮਣੇ ਹੈ ਜੋ ਲੋਕਾਂ ਦੇ ਵਾਅਦਿਆਂ ਤੋਂ ਖਰੀ ਨਹੀਂ ਉਤਰੀ ਸਗੋਂ ਥੋੜੇ ਸਮੇਂ ਵਿੱਚ ਹੀ ਕਰਜੇ ਤੇ ਕਰਜ਼ਾ ਚੁੱਕ ਕੇ ਪੰਜਾਬ ਨੂੰ ਵੱਡੇ ਪੱਧਰ ਤੇ ਕਰਜਈ ਕੀਤਾ ਹੈ ਇਸ ਦੌਰਾਨ ਕੁਲਵੰਤ ਸਿੰਘ ਮਨਦੀਪ ਨਗਰ ਨੇ ਦੱਸਿਆ ਕੀ ਪਾਰਟੀ ਉਮੀਦਵਾਰ ਰ ਣਜੀਤ ਸਿੰਘ ਢਿੱਲੋ ਨੂੰ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਪਹੁੰਚਾਵਾਂਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ 1 ਜੂਨ ਨੂੰ ਸਰਦਾਰ ਰਣਜੀਤ ਸਿੰਘ ਢਿੱਲੋ ਦਾ 4 ਨੰਬਰ ਬਟਨ ਦਬਾ ਕੇ ਅਕਾਲੀ ਦਲ ਨੂੰ ਕਾਮਯਾਬ ਕਰੋ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਮੇਸ਼ ਸ਼ਾਹ ਦਾ, ਜਗਤ ਸਿੰਘ ਰਾਣਾ ,ਮਾਸਟਰ ਕਰਨੈਲ ਸਿੰਘ ,ਸ੍ਰੀ ਰਾਜ ਗੋਪਾਲ ,ਜੈਡ ਬਲਾਕ ਤੋਂ ਬਲਵੀਰ ਸਿੰਘ ,ਜੋਗਾ ਸਿੰਘ ,ਰਮਨ ਇਨਕਲਿਵ ਤੋਂ ਬਲਜੀਤ ਸਿੰਘ ,ਅਮਰਜੀਤ ਸਿੰਘ ,ਸ਼੍ਰੀਮਤੀ ਹਰਬੰਸ ਕੌਰ ,ਮੇਹਰ ਸਿੰਘ ਨਗਰ ਤੋਂ ਨਵਲ ਕਿਸ਼ੋਰ ,ਸ਼ਰਮਾ ਲਕਸ਼ਮਣ ਸਿੰਘ ,ਬਲਵੀਰ ਸਿੰਘ ਚਾਂਦ ਕਲੋਨੀ ਤੋਂ ਦੇਸਰਾਜ ,ਸੁਰਜੀਤ ਸਿੰਘ ,ਭਰਪੂਰ ਸਿੰਘ, ਗੁਰਸੇਵਕ ਸਿੰਘ ,ਡਾਕਟਰ ਹਰਜਿੰਦਰ ਸਿੰਘ ,ਲਵ ਕੁਸ਼ ਕਲੋਨੀ ਤੋਂ ਰਾਜੂ ਦੁੱਗਲ, ਮਦਨ ਲਾਲ ,ਬਰਿਜ ਮੋਹਨ, ਡੈਰੀ ਕੰਪਲੈਕਸ ਬੀ ਬਲਾਕ ਅੰਗਰੇਜ਼ ਸਿੰਘ , ਸੇਵਾ ਸਿੰਘ ,ਮੁਕੇਸ਼ ਕੁਮਾਰ ,ਗੁਰਪਾਲ ਸਿੰਘ ਬਾਬਾ, ਅੰਮ੍ਰਿਤਾ ਕਲੋਨੀ ਰਾਜਵੀਰ ਕੁਮਾਰ, ਜਗਦੀਸ਼ ਕੁਮਾਰ ,ਪੰਕਜ ਕੁਮਾਰ, ਪਰਮੇਸ਼ਵਰ ਕੁਮਾਰ ,ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਤੁਹਾਡੇ ਬੁੱਲਾਂ ‘ਤੇ ਇੱਕ ਮੁਸਕਰਾਹਟ ਇੱਕ ਸਿਗਰੇਟ ਨਾਲੋਂ ਵੱਧ ਸੁੰਦਰ ਲੱਗਦੀ ਹੈ, ਹਮੇਸ਼ਾ ਤੰਦਰੁਸਤ ਰਹੋ!”- ਚਮਨ ਸਿੰਘ
Next article‘ਮਿੰਨੀ ਕਹਾਣੀ’