ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਮੋਟਰਸਾਈਕਲ ਰੈਲੀ ਬੰਗਾ ਹਲਕੇ ਵਿੱਚ ਕੀਤੀ ਗਈ

ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਮੋਟਰਸਾਈਕਲ ਰੈਲੀ ਬੰਗਾ ਹਲਕੇ ਵਿੱਚ ਕੀਤੀ ਗਈ

(ਸਮਾਜ ਵੀਕਲੀ)-

ਬੰਗਾ (ਚਰਨਜੀਤ ਸੱਲ੍ਹਾ)- ਲੋਕਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਸ ਜਸਵੀਰ ਸਿੰਘ ਗੜੀ ਜੀ ਦੇ ਹਕ ਵਿੱਚ ਬੰਗਾ ਹਲਕੇ ਦੇ ਇੰਚਾਰਜ ਪ੍ਰਵੀਨ ਬੰਗਾ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਵਿਚ ਮੋਟਰਸਾਇਕਲ ਰੈਲੀ ਬੰਗਾ ਹਲਕੇ ਵਿੱਚ ਕੱਢੀ ਗਈ।ਜਿਹੜੀ ਕਿ ਬੰਗਾ ਸ਼ਹਿਰ ਵਿੱਚ ਹੁੰਦੀ ਹੋਈ ਪਹਿਲਾਂ ਗੁਣਾਚੌਰ ਵਿਖੇ ਰੈਲੀ ਦਾ ਸਾਬਕਾ ਸਰਪੰਚ ਅਜੀਤ ਰਾਮ, ਜਗਦੀਸ਼ ਭਲਵਾਨ ਗੁਣਾਚੌਰ ਅਤੇ ਵਿਜੇ ਗੁਣਾਚੌਰ ਤੇ ਪੂਰੇ ਪਿੰਡ ਦੀ ਸੰਗਤ ਵੱਲੋਂ ਮੋਟਰਸਾਈਕਲ ਰੈਲੀ ਦਾ ਸਵਾਗਤ ਕੀਤਾ ਗਿਆ । ਮੋਟਰਸਾਈਕਲ ਰੈਲੀ ਮੁਕੰਦਪੁਰ ਵਿਖੇ ਬਸਪਾ ਯੂਨਿਟ ਮੁਕੰਦਪੁਰ ਨੇ ਮੋਟਰਸਾਈਕਲ ਰੈਲੀ ਦਾ ਸਵਾਗਤ ਕੀਤਾ ਅਤੇ ਜਸਵੀਰ ਸਿੰਘ ਗੜ੍ਹੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ। ਇਸ ਤਰ੍ਹਾਂ ਵੱਖ ਪਿੰਡਾਂ ਵਿੱਚ ਦੀ ਹੁੰਦੀ ਹੈ ਮੋਟਰਸਾਈਕਲ ਰੈਲੀ ਬਖਲੌਰ, ਰਟੈਂਡਾ, ਚੱਕ ਦਾਨਾ ਅਤੇ ਔੜ ਵਿਖੇ ਪਹੁੰਚ ਕੇ ਮੀਟਿੰਗ ਕੀਤੀ ਗਈ ਅਤੇ ਚਾਹ ਸਮੋਸਾ ਨਾਲ ਸੇਵਾ ਕੀਤੀ ਗਈ।

ਉਸ ਤੋਂ ਬਾਅਦ ਮੋਟਰਸਾਈਕਲ ਰੈਲੀ ਸਾਹਲੋਂ, ਕਮਾਮ, ਚਾਹਲ ਖੁਰਦ, ਭਰੋ ਮਜਾਰਾ, ਰਾਜਾ ਸਾਹਿਬ ਦਾ ਮਾਜਾਰਾ, ਪੂਨੀਆ ਤੋਂ ਹੁੰਦਾ ਹੋਇਆ ਬੰਗਾ ਸ਼ਹਿਰ ਬਸਪਾ ਦੇ ਦਫ਼ਤਰ ਵਿਖੇ ਸਮਾਪਤ ਹੋਈ। ਜਿਸ ਵਿੱਚ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ,ਜੈ ਪਾਲ ਸੂੰਡਾ ਪ੍ਰਧਾਨ ਬਸਪਾ ਹਲਕਾ ਬੰਗਾ, ਪ੍ਰਕਾਸ਼ ਚੰਦ ਪ੍ਰਧਾਨ ਸ਼ਹਿਰੀ ਬੰਗਾ, ਰਵਿੰਦਰ ਮਹਿੰਮੀ ਉਪ ਪ੍ਰਧਾਨ, ਮਨੈਹਰ ਕਮਾਮ ਸਰਪੰਚ ਜੋਨ ਇੰਚਾਰਜ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ, ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ, ਸੋਮ ਨਾਥ ਰਟੈਂਡਾ, ਵਿਜੇ ਗੁਣਾਚੌਰ ਜਿਲ੍ਹਾ ਸਕੱਤਰ, ਪਰਮਜੀਤ ਮਹਿਰਮਪੁਰੀ, ਅਸ਼ੋਕ ਕੁਮਾਰ ਸਰਪੰਚ ਖੋਥੜਾ, ਧਰਮਪਾਲ ਤਲਵੰਡੀ, ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ, ਮਲਕੀਤ ਮੁਕੰਦਪੁਰ, ਜਸਵੰਤ ਕਟਾਰੀਆ, ਜਗਦੀਸ਼ ਭਲਵਾਨ, ਜਤਿੰਦਰ ਜੱਸੀ,ਚੋਹਾਨ ਖਾਨਖਾਨਾ, ਸੁਰਜੀਤ ਸਿੰਘ, ਜਸਵਿੰਦਰ ਸਾਬਕਾ ਸਰਪੰਚ, ਨੀਲਮ ਰਾਣੀ, ਅਮਨ ਖਾਨਪੁਰੀ, ਜਸਵੀਰ ਵਾਲੀਆਂ, ਸਤਪਾਲ ਸਾਹਲੋ, ਮਨਦੀਪ ਔੜ, ਬਾਵੂ ਸਤਪਾਲ, ਪੰਕਜ ਬੰਗਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ ।

Previous articleਪੱਤਰਕਾਰ ਸਰਵਣ ਜ਼ਫ਼ਰ ਦੇ ਦੇਹਾਂਤ ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੁੱਖ਼ ਦਾ ਪ੍ਰਗਟਾਵਾ
Next article**ਮਹਾਂ-ਸਲੋਕ **