ਕੰਮੀਆਂ ਦੇ ਪੁੱਤ

ਰਜਿੰਦਰ ਸਿੰਘ ਰਾਜਨ
(ਸਮਾਜ ਵੀਕਲੀ)
ਕੰਮੀਆਂ ਦੇ ਪੁੱਤ ਜਦੋਂ ਪੜ੍ਹਾਈਆਂ ਪੜ੍ਹ ਗਏ ਉਏ ਲੋਕੋ।
ਦੋਮੂੰਹੇ ਸੱਪ ਸ਼ਾਹੂਕਾਰਾਂ ਦੇ ਲੜ ਗਏ ਉਏ ਲੋਕੋ।
ਸਾਡੀ ਵੋਟ ਤੇ ਬਣਦੀਆਂ ਆਈਆਂ ਸਭ ਸਰਕਾਰਾਂ ਨੇ।
ਵੋਟਾਂ ਮਗਰੋਂ ਡਰਦੇ ਭਿੱਟਦੇ ਖਾਈਆਂ ਮਾਰਾਂ ਨੇ।
ਬਸ ਹੋਰ ਜੁਲਮ ਨਹੀਂ ਸਹਿਣਾ ਜਿੱਥੇ ਅੜ ਗਏ ਉਏ ਲੋਕੋ।
ਕੰਮੀਆਂ ਦੇ ਪੁੱਤ – – – – – – – – – – – – ।
ਕਦੇ ਦਿਹਾੜੀ ਕਣਕ ਵਢਾ ਹਰ  ਕੰਮ ਕਰਵਾਉਂਦੇ ਸੀ।
ਅੱਧੀ ਰਾਤ ਤੱਕ ਪੜਦੇ ਚੰਨ ਤਾਰੇ ਸ਼ਰਮਾਉੰਦੇ ਸੀ।
ਸੱਚੀਂ ਮਿਹਨਤ ਨਾਲ ਗੱਡੀ ਲੀਹ ਚੜ ਗਏ ਉਏ ਲੋਕੋ।
ਕੰਮੀਆਂ ਦੇ ਪੁੱਤ – – – – – – – – – – – – – – ।
ਸਦਾ ਹੀ ਸ਼ੁਕਰਗੁਜ਼ਾਰ ਹਾਂ ਮੈਂ ਵਿਧਾਨ ਨਿਰਮਾਤਾ ਦਾ।
ਸਭ ਨੂੰ ਇੱਕ ਬਰਾਬਰ ਕਰੇ ਵਿਧਾਨ ਵਿਧਾਤਾ ਦਾ।
ਪੜ੍ਹ ਜੁੜ ਕੇ ਸੰਘਰਸ਼ ਦੇ ਰਾਹ ਤੇ ਖੜ੍ਹ ਗਏ ਉਏ ਲੋਕੋ।
ਕੰਮੀਆਂ ਦੇ ਪੁੱਤ – – – – – – – – – – – – – – ।
ਨਾ ਸਿਰ ਜੋਗੀ ਥਾਂ ਦਿੱਤੀ “ਰਾਜਨ” ਗ਼ਮਖਾਰਾਂ ਨੇ।
ਨਾ ਹਿੱਸੇ ਕੋਈ ਖੇਤ ਆਏ ਬਸ ਮਿਲੀਆਂ ਖਾਰਾਂ ਨੇ।
ਪੀਲੇ ਪੱਤੇ ਹੁਣ ਹਰਿਆਲੀ ਫੜ ਗਏ ਉਏ ਲੋਕੋ।
ਕੰਮੀਆਂ ਦੇ ਪੁੱਤ – – – – – – – – – – – – ।
ਦੋਮੂੰਹੇ ਸੱਪ ਸ਼ਾਹੂਕਾਰਾਂ – – – – – – – – – – ।
ਰਜਿੰਦਰ ਸਿੰਘ ਰਾਜਨ
ਡੀ ਸੀ ਕੋਠੀ ਰੋਡ ਸ਼ੰਗਰੂਰ
9876184954
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿੰਦਗੀ ਦੇ ਰਾਜ਼ !
Next article*ਕੁਹਾਨੀ ਭਾਰਤ ਦੀ ਬਰਬਾਦੀ ਦੀ*