ਫ਼ਰੀਦਕੋਟ (ਸਮਾਜ ਵੀਕਲੀ) ਅੱਜ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਵੱਲੋਂ ਸਰਕਾਰੀ ਮਿਡਲ ਸਕੂਲ ਦਾਨਾ ਰੋਮਾਣਾ ਵਿਚ ਅੱਠਵੀਂ ਤੇ ਦੱਸਵੀਂ ਜਮਾਤ ਵਿੱਚੋਂ ਪਹਿਲੇ,ਦੂਜੇ ਤੇ ਤੀਜੇ ਦਰਜੇ ਤੇ ਆਉਣ ਵਾਲੇ ਬੱਚਿਆ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਭਾ ਦੇ ਜਨਰਲ ਸਕੱਤਰ ਜਸਵਿੰਦਰ ਜੱਸ ਨੇ ਕਿਹਾ ਸਭਾ ਸਾਹਿਤ ਦੇ ਨਾਲ-ਨਾਲ ਸਮਾਜ ਪ੍ਰਤੀ ਬਣਦੇ ਫਰਜ਼ਾਂ ਤੇ ਬਾਖੂਬੀ ਪਹਿਰਾ ਦਿੰਦੀ ਹੈ। ਬੱਚੇ ਸਾਡਾ ਆਉਣ ਵਾਲਾ ਭਵਿੱਖ ਹਨ ਤੇ ਮਿਹਨਤ ਕਰਕੇ ਅੱਗੇ ਵਧ ਰਹੇ ਭਵਿੱਖ ਨੂੰ ਉਤਸ਼ਾਹਿਤ ਕਰਨਾ ਸਾਡਾ ਫਰਜ਼ ਬਣਦਾ ਹੈ ।
ਇਸ ਸਮੇਂ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ , ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ , ਮੀਤ ਪ੍ਰਧਾਨ ਗੁਰਜੀਤ ਸਿੰਘ ਢਿੱਲੋਂ, ਲੋਕ ਗਾਇਕ ਰਾਜ ਗਿੱਲ ਭਾਣਾ ਤੇ ਸਮਾਗਮ ਤੇ ਸਭਾ ਦੇ ਸਹਿਯੋਗੀ ਵਿੱਤ ਸਕੱਤਰ ਕਸ਼ਮੀਰ ਮਾਨਾ , ਸਹਾਇਕ ਵਿੱਤ ਸਕੱਤਰ ਸੁਖਬੀਰ ਬਾਬਾ , ਪ੍ਰੋਗਰਾਮ ਸਲਾਹਕਾਰ ਕੇ.ਪੀ. ਸਿੰਘ, ਸੀਨੀਅਰ ਮੀਤ ਪ੍ਰਧਾਨ ਸਰਬਿੰਦਰ ਸਿੰਘ ਬੇਦੀ , ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਸਿੰਘ , ਪ੍ਰੈਸ ਸਕੱਤਰ ਪ੍ਰੋ. ਹਰਪ੍ਰੀਤ ਸਿੰਘ, ਮੀਡੀਆ ਇੰਚਾਰਜ ਗਗਨ ਤੋ ਇਲਾਵਾ ਸਕੂਲ ਸਟਾਫ਼ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਰੰਧਾਵਾ , ਰਾਕੇਸ਼ ਕੁਮਾਰ (ਹਿੰਦੀ ਮਾਸਟਰ), ਜਗਦੀਪਇੰਦਰ ਕੌਰ (ਪੰਜਾਬੀ ਮਿਸਟ੍ਰੈਸ), ਸਿਮਰਜੀਤ ਕੌਰ (ਸਾਇੰਸ ਮਿਸਟ੍ਰੈਸ) ਸਰਕਾਰੀ ਪ੍ਰਾਇਮਰੀ ਸਕੂਲ ਦਾਨਾ ਰੋਮਾਣਾ ਦੇ ਮੁੱਖ ਆਧਿਆਪਕ ਹਰਵਿੰਦਰ ਸਿੰਘ ਬੇਦੀ ਹਾਜ਼ਿਰ ਸਨ। ਅੰਤ ਵਿਚ ਸਕੂਲ ਦੇ ਮੁੱਖ ਆਧਿਆਪਕ ਵੱਲੋਂ ਸਭਾ ਦੇ ਅਹੁਦੇਦਾਰ ਤੇ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly