ਕਿਸਾਨ ਤਸਦੀਕਸ਼ੁਦਾ ਬੀਜ ਸਬਸਿਡੀ ਤੇ ਪ੍ਰਾਪਤ ਕਰਕੇ ਲਾਭ ਲੈਣ – ਖੇਤੀਬਾੜੀ ਅਫਸਰ

ਬਿਜਾਈ ਤੋ ਪਹਿਲਾਂ ਕਿਸਾਨ ਕਣਕ ਦੇ ਬੀਜ ਦੀ ਸੋਧ ਜਰੂਰ ਕਰਨ-ਯਾਦਵਿੰਦਰ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ) –ਖੇਤੀਬਾੜੀ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾਕਟਰ ਨਾਜਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਿਸਾਨਾਂ ਦੀ ਸਹੂਲਤ ਲਈ ਕਣਕ ਦਾ ਤਸਦੀਕ ਸ਼ੁਦਾ ਬੀਜ ਸਬਸਿਡੀ ਤੇ ਮੁਹੱਈਆਂ ਕਰਵਾਉਣ ਲਈ ਬਲਾਕ ਪੱਧਰ ਤੇ ਉਪਲਭਧ ਕਰਵਾ ਦਿੱਤਾ ਗਿਆ ਹੈ ਇਹ ਪ੍ਰਗਟਾਵਾ ਕਰਦਿਆ ਖੇਤੀਬਾੜੀ ਅਫਸਰ ਨਡਾਲਾ ਗੁਰਦੀਪ ਸਿੰਘ ਨੇ ਕੀਤਾ ਉਹਨਾਂ ਕਿਹਾ ਕਿ ਹਾੜੀ 2020-21 ਲਈ ਕਣਕ ਦੇ ਬੀਜ ਦੀ ਪਾਲਿਸੀ ਅਨੁਸਾਰ ਬੀਜ ਦੀ ਕੀਮਤ ਦਾ 50 % ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮਾ ਕਰਵਾਈ ਜਾਵੇਗੀ ਅਤੇ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਬੀਜ ਤੇ ਸਬਸਿਡੀ ਦਿੱਤੀ ਜਾਵੇਗੀ।

ਪਹਿਲ ਦੇ ਅਧਾਰ ਤੇ ਸਬਸਿਡੀ ਛੋਟੇ ਕਿਸਾਨ ਭਾਵ ਢਾਈ ਏਕੜ ਤੱਕ ਦੇ ਕਿਸਾਨਾਂ ਨੂੰ ਦਿੱਤੀ ਜਾਵੇਗੀ । ਕਿਸਾਨ ਕਣਕ ਦੇ ਬੀਜ ਦੀ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਤ ਪ੍ਰਫਾਰਮਾ ਵਿਭਾਗ ਦੀ ਵੈਬਸਾਈਟ www.agri.punjab.gov.in ਤੋਂ ਡਾਉਨਲੋਡ ਕਰਕੇ ਬਲਾਕ ਖੇਤੀਬਾੜੀ ਦਫਤਰਾਂ ਵਿੱਚ ਜਮਾਂ ਕਰਵਾਉਣਾ । ਇਹ ਫਾਰਮ ਪਿੰਡ ਦੇ ਸਰਪੰਚ ਨੰਬਰਦਾਰ ਜਾਂ ਐਮ ਸੀ ਤੋਂ ਤਸਦੀਕ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਕਿਸਾਨ ਕੇਵਲ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਵੱਲੋਂ ਰਜਿਸਟਰਡ ਕੀਤੇ ਸਰਕਾਰੀ ਅਰਧ ਸਰਕਾਰੀ ਸੰਸਥਾਵਾਂ ਸਹਿਕਾਰੀ ਅਦਾਰੇ ਜਿਵੇਂ ਕਿ ਪਨਸੀਡ , ਐਨ ਐਸ ਸੀ , ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਕਰਿਭਕੋ , ਇਫਕੋ ਅਦਿ ਦੇ ਸੇਲ ਕਾਉਟਰਾਂ ਤੋਂ ਜਾਂ ਉਹਨਾਂ ਦੇ ਅਧਿਕਾਰਤ ਡੀਲਰਾਂ ਪਾਸੋਂ ਕੇਵਲ ਸਰਟੀਫਾਇਡ ਬੀਜ ਦੀ ਪੂਰੀ ਕੀਮਤ ਅਦਾ ਕਰਕੇ ਸਬਸਿਡੀ ਦਾ ਲਾਭ ਲੈ ਸਕਦੇ ਹਨ।

ਸਬਸਿਡੀ ਕਣਕ ਦੀਆਂ ਕਿਸਮਾਂ ਜਿਵੇਂ ਕਿ ਐਚ ਡੀ 2967 ਐਚ ਡੀ 3086 ਉੱਨਤ ਪੀ ਬੀ ਡਬਲਿਊ 343 , 550 , ਪੀ ਬੀ ਡਬਲਿਊ । ਜਿੰਕ , 725 , 677 , 621,752 , 658 , 660 , 644 ਡਬਲਿਊ ਐਚ 1105 ਡਬਲਿਊ ਐਚ ਡੀ 943 ਕਿਸ਼ਮਾਂ ਤੇ ਹੀ ਮਿਲੇਗੀ । ਉਹਨਾਂ ਦੱਸਿਆ ਕਿ ਕਿਸਾਨਾਂ ਲਈ ਛੁੱਟੀ ਵਾਲੇ ਦਿਨ ਵੀ ਦਫਤਰ ਖੋਲਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤਾਂ ਜੋ ਕਿਸਾਨ ਸਮੇਂ ਸਿਰ ਬੀਜ ਲੈ ਕੇ ਬਿਜਾਈ ਕਰ ਸਕਣ | ਉਹਨਾਂ ਕਿਸਾਨਾਂ ਨੂੰ ਬੀਜ ਸੋਧ ਕਰਕੇ ਹੀ ਕਣਕ ਦੀ ਬਿਜਾਈ ਕਰਨ ਦੀ ਅਪੀਲ ਕੀਤੀ ।

Previous articleਜੈਨਪੁਰ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਆਯੋਜਿਤ
Next articleਆਲ੍ਹਣਿਆਂ ਦਾ ਕਾਰੀਗਰ : ਬਿਜੜਾ