ਕਾਵਿ ਮਾਲਾ ਦੇ ਮਣਕੇ  /  ਜਨਾਬ ਖੁਸ਼ੀ ਮੁਹੰਮਦ ਚੱਠਾ ਜੀ 

ਖੁਸ਼ੀ ਮੁਹੰਮਦ (ਚੱਠਾ)
 (ਸਮਾਜ ਵੀਕਲੀ)
ਆਦਮਪੁਰ ਦੀ ਰੰਗਲੀ ਧਰਤੀ ਸੱਦਦੇ ਲੋਕ ਦੁਆਬਾ
ਗ਼ਜ਼ਲਾਂ ਦੋਹੇ ਗੀਤ ਰੁਬਾਈਆਂ ਟੱਪੇ ਭਰਿਆ ਛਾਬਾ
ਮਾਡਰਨ ਜਿੰਦੂਆ, ਵਿਅੰਗ ਬਾਣਾ ਨਾਲ ਕਰਦਾ  ਹਾਸਾ ਠੱਠਾ
ਪਾਰਸ ਬੰਦਾ “ਦੂਹੜਿਆਂ” ਵਾਲਾ ਖੁਸ਼ੀ ਮੁਹੰਮਦ ਚੱਠਾ
ਨੇਵੀ ਦੇ ਵਿੱਚ ਅਫ਼ਸਰ ਰਹਿ ਕੇ ਕੀਤੀ ਵਤਨ ਦੀ ਸੇਵਾ
ਬੱਚੇ ਪੜਨ ਵਿਦੇਸ਼ ਦਾਤਾਰ ਨੇ ਬਖਸ਼ਿਸ਼ ਕੀਤਾ ਮੇਵਾ
ਸਬਰ ਸੰਤੋਖ ਤੇ ਸ਼ਾਂਤ ਸੁਭਾਅ ਦਾ ਅਨੋਖਾ ਮੇਲ ਇੱਕਠਾ
ਪਾਰਸ ਬੰਦਾ “ਦੂਹੜਿਆਂ” ਵਾਲਾ ਖੁਸ਼ੀ ਮੁਹੰਮਦ ਚੱਠਾ
ਸੰਨਿਆਸੀ ਦੂਰਅੰਦੇਸ਼ੀ ਰੱਬ ਦੇ ਭਾਣੇ ਨੂੰ ਸੱਚ ਮੰਨਦਾ
ਗੁਰੂ ਪੀਰਾਂ ਨੂੰ ਸਜਦੇ ਕਰਦਾ ਮਾਣ ਵੀ ਰੱਖਦਾ ਚੰਨ ਦਾ
ਲੀਡਰਾਂ ਅਤੇ ਕੁਰੀਤੀਆਂ ਨੂੰ ਵੀ ਸੇਕੇ  ਮੱਠਾ ਮੱਠਾ
ਪਾਰਸ ਬੰਦਾ “ਦੂਹੜਿਆਂ” ਵਾਲਾ ਖੁਸ਼ੀ ਮੁਹੰਮਦ ਚੱਠਾ
ਬਾਜ਼ੀਗਰ ਜਦ ਸ਼ਬਦਾਂ ਦੇ ਨਾਲ ਪਾਉਂਦਾ ਪੁੱਠੀ ਬਾਜ਼ੀ
ਦੰਦਾਂ ਦੇ ਵਿੱਚ ਉਂਗਲਾਂ ਲੈ ਕੇ ਹੁੰਦੀ ਵਾਹ ਜੀ ਵਾਹ ਜੀ
ਛੰਦ ਵਿਧਾ ਕਵਿਤਾਵਾਂ ਸੋਹਲੇ ਸ਼ੋਅਲੇ  ਕੱਢਦਾ ਭੱਠਾ
ਪਾਰਸ ਬੰਦਾ “ਦੂਹੜਿਆਂ” ਵਾਲਾ ਖੁਸ਼ੀ ਮੁਹੰਮਦ ਚੱਠਾ
ਇੰਸ਼ਾ ਅੱਲਾ ਕਲਮ ਕਾਫ਼ਲੇ ਚਲਦੇ ਰਹਿਣ ਸਵੱਲੇ
ਜਿੱਤਦਾ  ਰਹੇ ਹਰੇਕ ਮੈਦਾਨ ਤੇ ਵੱਡੀਆਂ ਮੱਲਾਂ ਮੱਲੇ
“ਹਰੀਸ਼” ਦੁਆਵਾਂ ਕਰਦਾ ਸ਼ਾਇਰ ਸਨੁੱਖਾ ਅੱਖੀਂ ਡੱਠਾ
ਪਾਰਸ ਬੰਦਾ “ਦੂਹੜਿਆਂ” ਵਾਲਾ ਖੁਸ਼ੀ ਮੁਹੰਮਦ ਚੱਠਾ
  ਹਰੀਸ਼ ਪਟਿਆਲਵੀ 
   97-793-98-793

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖ ਇਤਿਹਾਸ ਦਾ ਖ਼ੂਨੀ ਪੰਨਾ : ਛੋਟਾ ਘੱਲੂਘਾਰਾ
Next articleਗੁਰੂ ਨਾਨਕ