ਅਲਾਇੰਸ ਕਲੱਬ (ਉਮੀਦ) ਵਲੋਂ ਦੰਦਾਂ ਦਾ ਮੁਫਤ ਕੈਪ ਲਗਾਇਆ ਗਿਆ

ਕਪੂਰਥਲਾ  (ਕੌੜਾ)-ਅਲਾਇੰਸ ਕਲੱਬ (ਉਮੀਦ) ਵਲੋਂ ਡਾ.ਸ਼ਾਇਨ ਡੈਂਟਲ ਕਲੀਨਿਕ ਸੁੰਦਰ ਐਵੀਨਿਊ ਕਪੂਰਥਲਾ ਦੇ ਸਹਿਯੋਗ ਨਾਲ ਐਲੀ ਡਾ.ਸੁਭਾਸ਼ ਚੰਦਰ ਪ੍ਰਧਾਨ ਅਲਾਇੰਸ ਕਲੱਬ (ਉਮੀਦ) ਦੀ ਅਗਵਾਈ ਹੇਠ ਦੰਦਾਂ ਦਾ ਮੁਫਤ ਕੈਪ ਦਾ ਅਯੋਜਨ ਕੀਤਾ ਗਿਆ।ਮੁਫਤ ਜਾਂਚ ਕੈਂਪ ਦਾ ਰਸਮੀਂ ਉਦਘਾਟਨ ਐਲੀ ਐਚ.ਐਸ ਬਾਵਾ ਨੇ ਕੀਤਾ।ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦੰਦਿਆਂ ਕਲੱਬ ਦੇ ਬੁਲਾਰੇ ਕਿਰਮਜੀਤ ਸਿੰਘ ਨੇ ਦੱਸਿਆ ਕੇ ਇਸ ਕੈਂਪ ਵਿੱਚ 175 ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ ਗਈ।ਕੈਂਪ ਦੌਰਾਨ ਮਰੀਜਾਂ ਦੇ ਮੁਫਤ ਐਕਸਰੇ ਕੀਤੇ ਗਏ,ਲੋੜ ਮੁਤਬਿਕ ਦਵਾਈਆਂ ਦੇ ਨਾਲ ਨਾਲ ਬੱਚਿਆਂ ਨੂੰ ਡੈਂਟਲ ਕਿੱਟਾਂ ਵੀ ਦਿੱਤੀਆਂ ਗਈਆਂ।ਇਸ ਮੌਕੇ ‘ਤੇ ਬੋਲਦਿਆਂ ਡਾ.ਸ਼ਾਇਨ ਨੇ ਕਿਹਾ ਕੇ ਲੋਕਾਂ ਵਿੱਚ ਜਾਣਕਾਰੀ ਦੀ ਘਾਟ ਕਾਰਨ ਬਹੁਤੇ ਲੋਕਾਂ ਦੇ ਦੰਦ ਖਰਾਬ ਹੋ ਜਾਂਦੇ ਹਨ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੀ ਪੱਧਰ ਤੇ ਅਜਿਹੇ ਕੈਂਪ ਅਯੋਜਿਤ ਕਰਕੇ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਦੀ ਮਹਿੰਮ ਚਲਾਈ ਜਾਵੇਗੀ।
ਐਲੀ ਡਾ.ਸੁਭਾਸ਼ ਚੰਦਰ ਪ੍ਰਧਾਨ ਅਲਾਇੰਸ ਕਲੱਬ (ਉਮੀਦ) ਨੇ ਕੈਂਪ ਵਿੱਚ ਸਹਿਯੋਗ ਕਰਨ ਵਾਲਿ
ਇਸ ਕਾਰਜ ਵਿੱਚ ਰੀਤ ਐਮ.ਪੀ ਸਿੰਘ,ਕਰਮਜੀਤ ਸਿੰਘ,ਸਰਬਜੀਤ ਵਾਲੀਆ ਡਾ.ਸ਼ਾਇਨ ਕੌਮਲ ਐਮ.ਡੀ.ਐਸ ਮੌਰਲ ਸਰਜਰੀ ਇੰਟਰਨੈਸ਼ਨਲ ਅਦਿ ਡਾਕਟਰਾਂ ਦੀ ਟੀਮ ਵਲੋਂ ਮਰੀਜਾਂ ਦੀ ਜਾਂਚ ਕੀਤੀ ਗਈ।ਇਸ ਕਾਰਜ ਵਿੱਚ ਡਾ.ਮਨਿੰਦਰ ਕੌਰ,ਜਰਮੀਤ ਸਿੰਘ,ਡਾ.ਜਸਮੀਨ ਕੌਰ ਵਾਲੀਆ ਆਦਿ ਨੇ ਭਰਪੂਰ ਸਹਿਯੋਗ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਂਗੂ ਬੁਖਾਰ ਦੀ ਰੋਕਥਾਮ ਲਈ ਜਾਣਕਾਰੀ ਅਤੇ ਜਾਗਰੂਕਤਾ ਜ਼ਰੂਰੀ
Next articleਦਿਨ ਦਿਹਾੜੇ ਸਿਰਫਿਰੇ ਆਸ਼ਕ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਸਾਥੀਆਂ ਸਮੇਤ ਪ੍ਰੇਮਿਕਾ ਦੇ ਘਰ ‘ਤੇ ਕੀਤਾ ਹਮਲਾ, ਪਿਓ ਨੂੰ ਗੰਭੀਰ ਰੂਪ ‘ਚ ਜਖ਼ਮੀ ਕਰਕੇ ਪ੍ਰੇਮਿਕਾ ਨੂੰ ਅਗਵਾ ਕਰਕੇ ਫ਼ਰਾਰ