HOME ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਜੀ ਦਾ 133ਵਾ ਜਨਮ ਦਿਵਸ ਦੇ...

ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਜੀ ਦਾ 133ਵਾ ਜਨਮ ਦਿਵਸ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ਤੇ ਹੋ ਰਹੀਆਂ ਹਨ

16

ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਜੀ ਦਾ 133 ਵਾ ਜਨਮ ਦਿਵਸ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ਤੇ ਹੋ ਰਹੀਆਂ ਹਨ।

(ਸਮਾਜ ਵੀਕਲੀ)-

ਹਮਬਰਗ (ਰੇਸ਼ਮ ਭਰੋਲੀ)- ਭਾਰਤ ਰਤਨ, ਗਰੀਬਾਂ ਦੇ ਮਸੀਹਾ, ਕਿਰਤੀ ਲੋਕਾਂ ਦੀ ਅਵਾਜ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਉ ਅੰਬੇਦਕਰ ਜੀ ਦਾ 133ਵਾ ਜਨਮ ਦਿਵਸ ਬਹੁਤ ਹੀ ਸ਼ਰਧਾ ਪੂਰਵਕ ਪਹਿਲੀ ਵਾਰ ਹਮਬਰਗ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਯੋਰਪ ਭਰ ਤੋ ਬਾਬਾ ਸਾਹਿਬ ਅਤੇ ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਦੇ ਪੈਰੋਕਾਰ ਪਹੁੰਚ ਰਹੇ ਹਨ। ਇਸ ਲਈ ਪ੍ਰੋਗਰਾਮ ਦੀਆਂ ਤਿਆਰੀ ਵੀ ਖਾਸ ਤਰੀਕੇ ਨਾਲ ਹੋ ਰਹੀਆਂ ਹਨ ਪ੍ਰੋਗਰਾਮ ਨੂੰ ਕਰਾਉਣ ਦਾ ਉਪਰਾਲਾ ਸ੍ਰੀ ਗੁਰੂ ਰਵਿਦਾਸ ਸਭਾ ਹਮਬਰਗ ਜਰਮਨੀ ਦੀ ਕਮੇਟੀ ਵੱਲੋਂ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਜਿਹੜੇ ਮੈਂਬਰਾਂ ਨੇ ਹਿੱਸਾ ਲਿਆ ਸ੍ਰੀ ਰਜਿੰਦਰ ਪ੍ਰਸਾਦ ਰੱਤੂ, ਲੇਖ ਰਾਜ ਰਾਜਾ ਰਾਣੀਪੁਰ, ਪਾਲ਼ਾ ਰਾਮ, ਤਰਸੇਮ ਲਾਲ, ਮਲਕੀਤ ਚੁੰਬਰ, ਰਾਜ ਦਾਦਰਾ, ਪਰਮਜੀਤ ਸੁਦਰ, ਸੁਸੀਲ ਕੁਮਾਰ ਮੜਾਸ, ਗੁਰਪਾਲ ਲੱਬੜ, ਰਾਜਾ ਸੁਲਤਾਨ ਪੁਰ, ਬਹਾਦਰ ਸਿੰਘ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਟੈਲੀਫ਼ੋਨ ਰਾਹੀਂ ਸਾਥੀਆ ਦੇ ਸੰਪਰਕ ਸੀ ਤੇ ਸਾਰੀਆਂ ਸੰਗਤਾਂ ਵੱਲੋਂ ਇਸ ਪ੍ਰੋਗਰਾਮ ਲਈ ਬੜਾ ਉਤਸ਼ਾਹ ਹੈ।

Date 26-5-2024.Time 12:00 to 18:00
Address – Music HAUS
Heldesdorfer Str 106
22179 Hamburg (Bramfeld) Germany

Previous articleਮਾਂ ਕੁਦਰਤ ਦਾ ਰੂਪ -ਗੁਲਾਬ ਵਾਂਗ ਕੋਮਲ, ਸੁਗੰਧਿਤ ਅਤੇ ਮਨਮੋਹਕ ਹੁੰਦੀ ਹੈ
Next articleਸਾਂਝਾ ਅਧਿਆਪਕ ਫਰੰਟ ਕਪੂਰਥਲਾ ਨੇ ਲਿਆ ਸਖ਼ਤ ਨੋਟਿਸ, ਜ਼ਿਲ੍ਹਾ ਪ੍ਰਸ਼ਾਸਨ ਤੋਂ ਸਹੀ ਡਿਊਟੀਆਂ ਤੇ ਚੰਗੇ ਪ੍ਰਬੰਧਾਂ ਦੀ ਕੀਤੀ ਮੰਗ