HOME ਦਾਦੀ ਮਾਂ ਕਿਸ਼ਨ ਕੌਰ ਜੀ

ਦਾਦੀ ਮਾਂ ਕਿਸ਼ਨ ਕੌਰ ਜੀ

12

ਸਮਾਜ ਵੀਕਲੀ ਯੂ ਕੇ

ਤਰਲੋਚਨ ਸਿੰਘ ਵਿਰਕ, ਲੈਸਟਰ

ਮੇਰੀ ਦਾਦੀ ਜੀ ਕਿਸ਼ਨ ਕੌਰ ਜੀ ਦਾ ਜਨਮ ਪਿੰਡ ਮੁਆਈ, ਤਹਿਸੀਲ ਫਿਲੌਰ, ਜਲੰਧਰ ਪੰਜਾਬ ਵਿਖੇ ੧੯੦੫ ਨੂੰ ਹੋਇਆ ਸੀ। ਦਾਦੀ ਜੀ ਹੋਰਾਂ ਦਾ ਇੱਕ ਭਰਾ ਬਹੁੱਤ ਦੇਰ ਪਿੰਡ ਦੇ ਸਰਪੰਚ ਰਹੇ ਸਨ। ਉਨ੍ਹਾ ਕੋਲ ਹੱਟੀ ਹੋਣ ਕਰਕੇ ਉਸਨੂੰ ਸਾਰੇ ‘ਹੱਟੀ ਵਾਲਾ’ ਕਹਿੰਦੇ ਸਨ।

ਉਸ ਸਮੇ ਘਰ ਦੀ ਹਾਲਤ ਕਾਰਨ ਮੇਰੀ ਬਚਪਨ ‘ਚ ਦੇਖ-ਭਾਲ ਦਾਦੀ ਜੀ ਨੇ ਹੀ ਕੀਤੀ। ਮੈਂ ਆਪਣੀ ਬਹੁੱਤੀ ਜ਼ਿੰਦਗੀ ਦਾਦੀ ਜੀ ਤੋਂ ਦੂਰ ਹੀ ਕੱਟੀ ਹੈ, ਕਿਉਕਿਂ ਉਦੋਂ ਮੈਂ ਛੇਵੀਂ ਕਲਾਸ ਵਿੱਚ ਹੀ ਪੜ੍ਹਦਾ ਹੁੰਦਾ ਸੀ ਜਦੋਂ ਅਸੀ ਬਰਤਾਨੀਆ ਦੇ ਲੈਸਟਰ ਸ਼ਹਿਰ ਆ ਗਏ। ਪਰ ਦਾਦੀ ਜੀ ਸਾਡੇ ਚਾਚਾ ਜੀ ਮਹਿੰਦਰ ਸਿੰਘ ਨਾਲ ਪਿੰਡ ਹੀ ਰਹੇ। ਦਿੰਨ, ਹਫਤੇ, ਮਹੀਨੇ, ਸਾਲ ਬੀਤਦੇ ਗਏ। ਬੇਸ਼ੱਕ ਅਸੀਂ ਇਕ ਦੂਜੇ ਤੋਂ ਬਹੁੱਤ ਹੀ ਦੂਰ ਸੀ, ਦਾਦੀ – ਪੋਤੇ ਦੇ ਪਿਆਰ ਵਿੱਚ ਜਰਾ ਵੀ ਘਾਟ ਨਹੀਂ ਆਈ।

‘ਦਾਦੀ ਮਾਂ ਦਾ ਪਿਆਰ ‘ ਕਵਿਤਾ ਮੈਂ ਆਪਣੀ ਦਾਦੀ ਜੀ ਨੂੰ ਇਕ ਚਿੱਠੀ ਵਿੱਚ ਉਦੌਂ ਲਿਖੀ ਸੀ, ਜਦੋਂ ਮੇਰੇ ਮਾਤਾ ਜੀ, ਪਿਤਾ ਜੀ, ਅਤੇ ਅਸੀਂ ਸਾਰੇ ਪ੍ਰਵਾਰ ਨੇ ਉਨ੍ਹਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਨਂੂ ਮਿਲਣ ਜਾਣਾ ਸੀ।

ਪਰ ਇਹ ਪਿਆਰ ਭਰੀ ਐਸੀ ਚਿੱਠੀ ਸੀ ਜਿਹੜੀ ਮੇਰੇ ਦਾਦੀ ਜੀ ਦੇ ਸੁਨਣ ਦੇ ਨਸੀਬ ਵਿੱਚ ਨਹੀਂ ਸੀ, ਕਿਉਂਕਿ ਚਿੱਠੀ ਪਹੁੰਚਣ ਤੋਂ ਦੋ ਦਿੰਨ ਪਹਿਲਾਂ ੨੧ ਜੂਨਂ ੧੯੯੫ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਵਾਹਿਗੁਰੂ ਜੀ ਦੀ ਕਿਰਪਾ ਨਾਲ ਦਾਦੀ ਹੁਣਾ ਦੀ ਯਾਦ ਵਿੱਚ ਸਾਡੇ ਪਿੰਡ ਵਿਰਕ, ਜਿਲਾ ਜਲੰਧਰ “੧੦੮ ਸੰਤ ਬਾਬਾ ਫੂਲਾ ਸਿੰਘ ਜੀ” ਗੁਰਦਵਾਰਾ ਸਾਹਿਬ ਵਿਖੇ ਗੇਟ ਅਤੇ ਦਰਸ਼ਨੀ ਡਿਉੜੀ ਦੀ ਸੇਵਾ ਦਾਸ ਵਲੋਂ ੧੦ ਨਵੰਬਰ ੧੯੯੯ ਨੂੰ ਹੋਈ ।

ਗੇਟ ਅਤੇ ਦਰਸ਼ਨੀ ਡਿਉੜੀ ਦਾ ਉਦਘਾਟਨ ਮੇਰੇ ਦਾਦੀ ਜੀ ਦੇ ਵੀਰ ਸ. ਬਿਸ਼ਨ ਸਿੰਘ ਅਤੇ ਸ. ਜਰਨੈਲ ਸਿੰਘ ਜੀ ਹੁਣੀ ਕੀਤਾ ਜਿਸ ਦਾ ਮੇਰੇ ਦਾਦੀ ਜੀ ਦੇ ਦੋਨੋ ਵੀਰਾਂ ਨੂੰ ਬੇ-ਹੱਦ ਖੁਸ਼ੀ ਹੋਈ ਜਿਸ ਕਰਕੇ ਉਨ੍ਹਾਂ ਨੂੰ ਕਈ ਰਿਸ਼ਤੇਦਾਰਾ ਅਤੇ ਵਿਰਕ ਪਿੰਡ ਦੇ ਸਿਆਣੇ ਇਨਸਾਨਾ ਨੂੰ ਮਿਲਣ ਦਾ ਮੌਕਾ ਮਿਲਿਆ।

ਦਾਦੀ ਜੀ ਦੀ ਛੋਟੀ ਦਰਾਣੀ ਗੁਰਦੇਵ ਕੌਰ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਅ ਹੈ ਅਤੇ ਉਹ ਆਪਣੇ ਬੱਚਿਆਂ ਨਾਲ ਪਿੰਡ ਵਿਰਕ ਰਿਹ ਰਹੀ ਹੈ। ਕਿਸ਼ਨ ਕੌਰ ਜੀ ਦੀਆਂ ਨੂੰਰਾਣੀਆਂ ਬਰਤਾਨੀਆ ਅਤੇ ਪਿੰਡ ਵਿਰਕ ਰਿਹੰਦੀਆਂ ਹਨ।

ਮੇਰੇ ਦਾਦੀ ਜੀ ਦੇ ਛੇ ਭਤੀਜੇ, ਛੇ ਪੋਤੇ ਅਤੇ ਤਿੰਨ ਦੋਤੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਰਿਹ ਰਹੇ ਹਨ। ਉਨ੍ਹਾ ਦੇ ਚਾਰ ਪੜਪੋਤੇ ਬਰਤਾਨੀਆ ਵਿੱਚ ਆਪਣੇ ਕਾਰੋਬਾਰ ਜਾਂ ਚੰਗੀਆਂ ਪੋਸਟਾਂ ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਸੱਭ ਨੇ ਆਪਣੇ ਆਪਣੇ ਘਰ ਮੁੱਲ ਲਏ ਹੋਏ ਹਨ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਹਨ।

ਮੇਰੇ ਦਾਦੀ ਜੀ ਦਾ ਬੜਾ ਪੋਤਾ ਕਈ ਦਹਾਕਿਆਂ ਤੋਂ ਮਾਂ-ਬੋਲੀ ਪੰਜਾਬੀ ਅਤੇ ਸਿੱਖ ਧਰਮ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਿਹਾ ਹੈ ਅਤੇ ਪਿੰਡ ਵਿਰਕ ਬਾਰੇ ਕਿਤਾਬ ਲਿੱਖ ਰਿਹਾ ਹੈ। ਕਿਸ਼ਨ ਕੌਰ ਜੀ ਦੇ ਪੜਪੋਤੇ ਸੁਖਬਿੰਦਰ ਸਿੰਘ ਵਿਰਕ ਦਾ ਬੜਾ ਪੁੁੱਤਰ ਪਿਛਲੇ ਦੋ ਸਾਲਾਂ ਤੋਂ ਮਸ਼ਹੂਰ ਫੁਟਬਾਲ ਕਲੱਬ ਜੀ. ਅੇਨ. ਜੀ. ਲ਼ੈਸਟਰ ਲਈ ਖੇਡ ਰਿਹਾ ਹੈ ਜਿਸ ਦੇ ਆਉਣ ਵਾਲੇ ਜਨਮ ਦਿੰਨ ਦੀ ਖੁਸ਼ੀ ਵਿੱਚ ਸਮੂਹ ਵਿਰਕ ਪ੍ਰਵਾਰ ਵਲੌਂ ਗੁਰੂੁ ਨਾਨਕ ਗੁਰਦਵਾਰਾ ਲੈਸਟਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਕਰਵਾਈ ਜਾ ਰਹੀ ਹੈ।
ਵਾਹਿਗੁਰੂ ਜੀ ਦੀ ਕਿਰਪਾ ਨਾਲ ਐਤਵਾਰ ੨੧ ਜੂਨ ਨੂੰ ਦਾਦੀ ਜੀ ਦੀ ੩੧ਵੀਂ ਬਰਸੀ ਹੈ। ਬਾਕੀ ਸੱਭ ਠੀਕ ਹੈ ਪਰ ਦਿੱਲ ਹੀ ਉਦਾਸ ਹੈ।

ਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉੱਚਾ

ਤੁਸੀਂ ਹੋ ਮੇਰੇ ਦਾਦੀ ਮਾਂ,
ਕਿਸ਼ਨ ਕੌਰ ਹੈ ਤੁਹਾਡਾ ਨਾੰ,
ਸਾਰੀ ਦੁਨੀਆ ‘ਚੋਂ ਪਿਆਰੀ ਮਾਂ
ਕਿਸ਼ਨ ਕੌਰ ਹੈ ਤੁਹਾਡਾ ਨਾਂ।

ਝਲਮਣ, ਮਹਿੰਦਰ, ਸਤਨਾਮ ਅਤੇ
ਮਹਿੰਦਰ ਕੌਰ ਦੀ ਤੋ ਤੁਸੀ ਮਾਂ,
ਕੋਈ ਆਖੇ ਭਾਬੀ, ਤਾਈ
ਬੀਬੀ ਜਾਂ ਮਾਂਈ।..
ਪਰ ਮੇਰੀ ਹੋ ਤੁਸੀਂ ਦਾਦੀ ਮਾਂ,
ਸਾਰੀ ਦੁਨੀਆਂ ‘ਚੋਂ ਪਿਆਰੀ ਮਾਂ।

ਤੁਸੀਂ ਨਾ ਮੈਨੂੰ ਕਦੇ ਮਿਲਣ ਆਂਵੋਂ
ਨਾਂ ਤੁਸੀਂ ਸਾਨੂੰ ਚਿੱਠੀ ਪਾਵੋਂ
ਫਿਰ ਵੀ ਮੈਂੂਨੂੰ ਬਹੁੱਤ ਯਾਦ ਤੁਸੀਂ ਆਵੌਂ।
ਕਰਕੇ ਮੇਰੀ ਹੋ ਤੁਸੀਂ ਦਾਦੀ ਮਾਂ,
ਸਾਰੀ ਦੁਨੀਆ ‘ਚੋਂ ਪਿਆਰੀ ਮਾਂ।

ਤੁਹਾਨੂੰ ਮੈਂ ਚਿੱਠੀਆਂ ਪਾਵਾਂ
ਵਿਰਕਾਂ ਨੂੰ ਸਿੱਧਾ ਟੈਲੀਫੂਨ ਲਗਾਵਾਂ।
ਮੁੜ ਮੁੜ ਤੁਹਾਨੂੰ ਮਿਲਣ ਮੈਂ ਆਵਾਂ,
ਰੇਡੀਓ ਲੈਸਟਰ ਦੇ ਪੰਜਾਬੀ ਪ੍ਰੋਗਰਾਮ’ਤੇ
ਤੁਹਾਡੇ ਲੲੌੀ ਫਰਮੈਸ਼ਾਂ ਲਗਾਵਾਂ
ਕਿਓਂਕਿ ਮੇਰੀ ਹੋ ਤੁਸੀਂ ਦਾਦੀ ਮਾਂ,
ਸਾਰੀ ਦੁਨੀਆਂ ‘ਚੋਂ ਪਿਆਰੀ ਮਾਂ ।

ਸੁੱਖ ਬਹੁੱਤ ਤੁਸੀਂ ਵੇਖੇ,
ਦੁੱਖਾਂ ਨੂੰ ਤਾਂ ਰਹਿੱਣ ਹੀ ਦਈਏ।
ਗਿਣੇ ਇਹ ਜਾਣੇ ਨੀ,
ਕਿਹੜੇ ਦੁੱਖ ਤੁਸੀਂ ਨਹੀਂ ਦੇਖੇ।
ਮੇਰੀ ਹੋ ਤੁਸੀਂ ਦਾਦੀ ਮਾਂ,
ਸਾਰੀ ਦੁਨੀਆ ‘ਚੋਂ ਪਿਆਰੀ ਮਾਂ।

ਬੇਸ਼ੱਕ ਗੋਡੇ ਦੁਖਦੇ ਰਹਿੱਣ ਤੁਹਾਡੇ,
ਫਿਰ ਵੀ ਮੁਆਈ ਨੂੰ ਤੁਸੀਂ ਦੌੜੇ ਜਾਵੋਂ।
ਪੈਰ ਦੇ ਗੁੱਠੈ’ਤੇ ਪੱਟੀ ਬਨਾ ਕੇ,
ਤੁਸੀਂ ਫੋਟੌ ਖਿਚਵਾਵੋਂ।
ਕਈਆਂ ਦੀਆਂ ਤਾਂ ਸਾਂਗਂ ਵੀ ਲਾਵੋਂ,
ਵਾਰ ਵਾਰ ਤੁਸੀਂ ਮੈਨੂੰ ਬਹੁੱਤ ਹਸਾਵੋਂ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆਂ ‘ਚੋਂ ਪਿਆਰੀ ਮਾਂ।

ਪੰਜਾਂ ਤਖਤਾਂ ਦੀ ਯਾਤਰਾ ਕਰ ਆਏ ਹੋ,
ਹਰਿਮੰਦਰ ਗੋੲੰਦਵਾਲ,ਤਰਨ ਤਾਰਨ,
ਹੇਮ ਕੁੰਡ ਸਾਹਿਬ ਵੀ ਤੁਸੀਂ ਜਾ ਆਏ ਹੋ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆ ‘ਚੋਂ ਪਿਆਰੀ ਮਾਂ।

ਇੰਗਲੈਂਡ ਵਿੱਚ ਬਹੁੱਤ ਮੰਗਵਾਉਣਾ ਚਾਹਿਆ,
ਸੰਨ ੧੯੯੩ ਦੇ ਜੁਲਾਈ ਮਹੀਨੇ;
ਤੁਹਾਡੇ ਲਈ ਪਾਸਪੋਰਟ, ਟਿਕਟਾਂ,
ਤੇ ਖਰਚਣ ਲਈ ਪੈਸੇ ਵੀ ਸੀ
‘ਤਰਲੋਚਨ’ ਨਾਲ ਲਿਆਇਆ।

ਐਂਵੀ ਦੁਨੀਆ ਨੀ ਕਹਿੰਦੀ ,
ਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉੱਚਾ।
ਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉੱਚਾ।
ਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉੱਚਾ।

Previous articleWhy Anupama Singh called Pakistan a ” Frankenstein State”