(ਸਮਾਜ ਵੀਕਲੀ)
ਕਾਹਤੋਂ ਰੱਖਦੈਂ
ਮੌਤ ਦਾ ਖੌਫ ਬੰਦੇ
ਫਰਿਸ਼ਤਾ ਮੌਤ ਦਾ
ਸਭ ਦੇ ਦਰ ਜਾਣਾ।
ਮੌਤ ਹੁੰਦੀ ਨਹੀਂ
ਸਰੀਰ ਦਾ ਨਾ ਰਹਿਣਾ
ਮੌਤ ਹੁੰਦੀ ਹੈ
ਜਮੀਰ ਦਾ ਮਰ ਜਾਣਾ ।
ਪਿੱਠ ਦਿਖਾ ਕੇ ਭੱਜਣਾਂ
ਜਰਵਾਣਿਆਂ ਨੂੰ
ਦੱਬੇ ਕੁਚਲਿਆਂ ਤੇ
ਐਵੇਂ ਵਰ੍ਹ ਜਾਣਾਂ।
ਵਾਰ ਚੱਲਣ ਨਾ ਦੇਣ
ਜਦੋਂ ਜਬਰ ਜੁਲਮੀਂ
ਵਾਰ ਨਿਹੱਥਿਆਂ ਤੇ
ਐਵੇਂ ਈ ਕਰ ਜਾਣਾਂ ।
ਹੋਵੇ ਜੁਲਮ ਜਦੋਂ
ਗਊ ਗਰੀਬ ਉੱਤੇ
ਕੰਮ ਸੂਰਮੇ ਦਾ ਨਹੀਂ
ਉਹਨੂੰ ਜਰ ਜਾਣਾਂ ।
ਪਤਾ ਹੁੰਦੇ ਹੋਏ
ਸੱਚ ਨੇ ਨਹੀਂ ਮਰਨਾਂ
ਹਾਜਰੀ ਝੂਠ ਦੀ
ਫੇਰ ਵੀ ਭਰ ਜਾਣਾਂ ।
“ਫ਼ੌਜੀਆ” ਕਿਉਂ ਬਾਲਦੈਂ
ਭਾਂਬੜ ਈਰਖਾ ਦੇ
ਤੈਨੂੰ ਵੀ ਪਤਾ ਹੈ
ਇੱਕ ਦਿਨ ਠਰ ਜਾਣਾਂ ।
ਅਮਰਜੀਤ ਸਿੰਘ ਫੌਜੀ
ਪਿੰਡ ਦੀਨਾ ਸਾਹਿਬ
ਜਿਲ੍ਹਾ ਮੋਗਾ ਪੰਜਾਬ
95011-27033
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly