ਨਵਾਂ ਰੱਬ ਬਣਾਈਏ !

(ਜਸਪਾਲ ਜੱਸੀ)
 (ਸਮਾਜ ਵੀਕਲੀ)
ਚਲੋ !‌ ਕੋਈ ਹੋਰ,
ਨਵਾਂ ਰੱਬ ਬਣਾਈਏ !
ਰਾਮ,ਰਹੀਮ,ਵਾਹਿਗੁਰੂ ਤੋਂ,
ਜੇ ਚਿੱਤ ਭਰ ਗਿਆ,
ਕੋਈ ਨਵਾਂ ਨਾਂ ਸੁਝਾਈਏ !
ਕੱਢ ਲੈਂਦੇ ਹਾਂ ਪੱਤਰੀ,
ਲੈ ਲੈਂਦੇ ਹਾਂ ਵਾਕ ਕੋਈ।
ਚਿੱਤ ਭਰ ਗਿਆ ਜੇ,
ਇਹਨਾਂ ਨਾਵਾਂ ਤੋਂ,
ਕੋਈ ਨਵਾਂ ਨਾਂ ਰਖਾਈਏ !
ਧੰਦਿਆਂ ਤੋਂ ਦੂਰ ਰਹੇ ਨੇ,
ਇਹ ਪੁਰਾਣੇ ਰੱਬ ਸਾਰੇ।
ਇਹਨਾਂ ਦੇ ਨਾਮ ਦਾ
ਕੋਈ ਨਵਾਂ ਧੰਦਾ ਚਲਾਈਏ !
ਚਲੋ ! ਕੋਈ ਹੋਰ ਨਵਾਂ,
ਰੱਬ ਬਣਾਈਏ।
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਮੀਰ 
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਸਲਾਨਾ ਨਤੀਜਾ ਸ਼ਾਨਦਾਰ ਰਿਹਾ