(ਸਮਾਜ ਵੀਕਲੀ)
ਮੈਨੂੰ ਤਾਂ ਔਰਤਾਂ ਦੀ ਸਮਝ ਨਹੀਂ ਆਉਂਦੀ
ਇਨ੍ਹਾਂ ਕੋਲ਼ ਘਰੇ ਕਪੜੇ ਰੱਖਣ ਲਈ ਅਲਮਾਰੀ ਵਿੱਚ ਥਾਂ ਨਹੀਂ ਹੁੰਦੀ ਤੇ ਵਿਆਹ ਸ਼ਾਦੀ ਵਿੱਚ ਪਾਉਣ ਲਈ ਕੱਪੜਾ ਨਹੀਂ ਹੁੰਦਾ |
ਮੁੰਡਾ ਜਮੀਨ ਜਾਇਦਾਦ ਵਾਲ਼ਾ ਚਾਹੀਦਾ ਪਰ ਸ਼ਰਤ ਹੁੰਦੀ ਕੇ ਕੁੜੀ ਨੇ ਗੋਹਾ ਕੂੜਾ ਨਹੀਂ ਕਰਨਾ | ਇਹ ਕੰਮ ਨਹੀਂ ਕਰਨੇ ਤਾਂ ਕੋਈ ਨੌਕਰੀ ਪੇਸ਼ਾ ਬੰਦਾ ਲਭੋ |
ਆਪਣੇ ਹਿੱਸੇ ਦੀ ਜਮੀਨ ਭਰਾਵਾ ਨੂੰ ਚੁੱਪ ਚਾਪ ਦੇ ਆਉਣਗੀਆਂ ਜੇ ਘਰਵਾਲੇ ਨੂੰ ਉਹਦੇ ਭਰਾ ਇਕ ਇੰਚ ਵੀ ਘੱਟ ਥਾਂ ਦੇ ਦੇਣ ਤਾਂ ਇਹ ਘਰਵਾਲੇ ਨੂੰ ਸਾਰੀ ਉਮਰ ਡਰਪੋਕ, ਝੁਡੂ, ਭਾਬੀਆਂ ਧੱਲੇ ਲਗਿਆ, ਜਿਹੇ ਮਿਹਣੇ ਮਾਰਨ ਗੀਆਂ |
ਨਿਭਾਉਣ ਤੇ ਆ ਜਾਣ ਤਾਂ ਅਮਲੀ, ਸ਼ਰਾਬੀ ਅਤੇ ਵਿਹਲੜ ਨਾਲ਼ ਵੀ ਨਿਭਾ ਲੈਣਗੀਆਂ, ਛੱਡਣ ਤੇ ਆਈਆਂ ਤਾਂ ਰਿਤਿਕ ਰੌਸ਼ਨ ਵਰਗੇ ਨੂੰ ਵੀ ਤਲਾਕ ਦੇਕੇ ਔਹ ਮਾਰਨਗੀਆਂ |
ਇਨ੍ਹਾਂ ਨੂੰ ਆਜ਼ਾਦੀ ਤਾਂ ਚਾਹੀਦੀ ਪਰ ਸਿਰਫ ਸੋਹਰੇ ਘਰ | ਪੇਕੇ ਘਰ ਭਾਵੇਂ ਕੁੜੀ ਵਿਗੜਨ ਡਰੋਂ ਟੈਲੀਵਿਜਨ ਨਾ ਦੇਖਣ ਦੇਣ। ਪਰ ਵਿਆਹ ਪਿੱਛੋਂ ਘਰ ਵਾਲ਼ਾ ਸਿਨੇਮਾ ਦਿਖਾਉਣ ਵਾਲ਼ਾ ਚਾਹੀਦਾ |
ਘਰਵਾਲੇ ਦਾ ਲਹੂ ਪੀਕੇ ਗੁਜਰਾਂ ਦੇ ਝੋਟੇ ਵਾਂਗ ਪਲ਼ੀ ਜਨਾਨੀ ਆਖੂ. ” ਮੈਂ ਸੋਚਦੀ ਆਂ ਬੀ ਆਹ ਕਪੜੇ ਕਿਸੇ ਗਰੀਬ ਨੂੰ ਦਾਨ ਕਰ ਦਿਆਂ. ” | ਘਰ ਵਾਲ਼ਾ ਮਨ ਵਿੱਚ ਸੋਚਦਾ ਬੀ ਜਿਹਦੇ ਤੇਰੇ ਸਾਇਜ ਦੇ ਕੱਪੜੇ ਆਉਣਗੇ ਉਹ ਗਰੀਬ ਥੋੜਾ ਹੋਊ |
ਪਤੀ ਮਾੜਾ ਕਿਉਂਕਿ ਇਨ੍ਹਾਂ ਦੀ ਸਲਾਹ ਨਹੀਂ ਲੈਂਦਾ, ਪਰ ਪਤਾ ਇਹ ਵੀ ਨਹੀਂ ਕੇ ਅੱਜ ਸ਼ਾਮ ਨੂੰ ਬਣਾਉਣਾ ਕੀ ਆ? ਉਹ ਪਤੀ ਨੂੰ ਫੋਨ ਕਰਨ ਗੀਆਂ ਕੇ ” ਅੱਜ ਸ਼ਾਮ ਨੂੰ ਕੀ ਬਣਾਉਣਾ ” |
ਓ! ਭਾਈ ਜੇ ਤੁਸੀਂ ਖਾਣ ਪੀਣ ਬਣਾਉਣ ਲੱਗੇ ਤਾਂ ਘਰਵਾਲੇ ਨੂੰ ਪੁੱਛਦੀਆਂ ਕੇ ਅੱਜ ਕੀ ਬਣਾਵਾਂ ਤੇ ਆਸ ਕਰਦੀਆਂ ਉਹ ਬਿਜਨੇਸ ਵਿੱਚ ਥੋਡੀ ਸਲਾਹ ਲਵੇ |
ਸਮਾਜ ਵਿੱਚ ਬਰਾਬਰਤਾ ਵੀ ਚਾਹੀਦੀ ਆ ਤੇ ਬਸ ਵਿੱਚ ਸਫ਼ਰ ਦੌਰਾਨ ਇਹ ਆਸ ਵੀ ਰੱਖਦੀਆਂ ਕੇ ਕੋਈ ਇਨ੍ਹਾਂ ਨੂੰ ਔਰਤ ਹੋਣ ਦਾ ਤਰਸ ਖਾਕੇ ਸੀਟ ਛੱਡ ਦੇਵੇ |
ਭਰਾ ਭਰਜਾਈਆਂ ਮਾੜੇ ਆ ਕਿਉਂਕਿ ਉਹ ਮਾਪਿਆਂ ਦੇ ਆਖੇ ਨਹੀਂ ਚੱਲਦੇ, ਘਰਵਾਲਾ ਇਸ ਲਈ ਮਾੜਾ ਕੇ ਉਹ ਮਾਪਿਆਂ ਤੇ ਕਹਿਣ ਮੁਤਾਬਕ ਚੱਲਦਾ |
ਬਾਕੀ ਤੁਸੀਂ ਆਪ ਐਡ ਕਰ ਲਿਓ | .
ਸੋਨੂੰ ਮੰਗਲੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly