(ਸਮਾਜ ਵੀਕਲੀ)
ਭ੍ਰਿਸ਼ਟਾਚਾਰ ਅਮਰ ਵੇਲ ਵਾਂਗ ਹੈ,
ਜੋ ਬਿਨਾਂ ਜੜ੍ਹਾਂ ਤੋਂ
ਸਾਰੇ ਪਾਸੇ ਫੈਲ ਕੇ
ਆਪਣਾ ਜਾਲ ਵਿਛਾਈ ਜਾਵੇ।
ਜਦ ਇਹ ਬਿਨਾਂ ਜੜ੍ਹਾਂ ਤੋਂ ਹੈ,
ਤਾਂ ਫਿਰ ਖਤਮ ਕਿੱਦਾਂ ਹੋਵੇ?
ਇਸ ਨੂੰ ਖਤਮ ਕਰਨ ਦੇ
ਸਭ ਦਾਅਵੇ ਝੂਠ ਨੇ।
ਇਹ ਤਾਂ ਦਿਨ-ਬ-ਦਿਨ
ਸਗੋਂ ਹੋਰ ਵੱਧੀ ਜਾਵੇ
ਤੇ ਇਸ ਨੂੰ ਖਤਮ ਕਰਨ ਦੇ
ਦਾਅਵੇ ਕਰਨ ਵਾਲਿਆਂ ਤੇ
ਉੱਚੀ, ਉੱਚੀ ਹੱਸੀ ਜਾਵੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ, ਚੈਨਲਾਂ ਵਾਲੀ ਕੋਠੀ,
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



