(ਸਮਾਜ ਵੀਕਲੀ)
ਕਾਮਰੇਡ
ਮਾਰਕਸ ਦੀ ਸਲਾਈ
ਤੇਰੇ ਕੰਨਾਂ ਦੇ
ਸਾਰ–ਪਾਰ ਲੰਘ ਗਈ ਏ….
ਇਸੇ ਲਈ ਤੈਨੂੰ ਹੁਣ
ਹੋਰ ਦਾ ਕਿਹਾ ਕੁਝ ਵੀ ਸੁਣਦਾ ਨਹੀਂ
ਬੋਲ਼ਾ ਜੋ ਹੁੰਦੈ, ਉਹ ਗੂੰਗਾ ਵੀ ਹੁੰਦੈ
ਪਰ ਕਾਮਰੇਡ
ਤੂੰ ਜਦ ਦਾ ਬੋਲ਼ਾ ਹੋਇਐਂ
ਹੋਰ ਉੱਚੀ ਬੋਲਣ ਲੱਗ ਪਿਐਂ।
ਰੋਟੀ ਸਦਾ ਤਵੇ ਤੋਂ ਛੋਟੀ ਹੋਣੀ ਚਾਹੀਦੀ ਹੈ
ਪਰ ਤੂੰ ਹੋਰਨਾਂ ਦੀ ਤਵੀਆਂ ਦੇਖ ਕੇ
ਆਪਣੇ ਤਵੇ ‘ਤੇ ਵਿੱਥੋਂ ਬਾਹਰੇ
ਪੇੜੇ ਵੇਲ ਵੇਲ ਸੁੱਟਦਾ ਰਿਹੈਂ।
ਆ ਵੇਖ
ਹੁਣ ਕਦੇ ਚੌਲ਼ ਵਧ ਜਾਂਦੇ ਨੇ
ਕਦੇ ਦਾਲ਼ ਘਟ ਜਾਂਦੀ ਏ….
ਰੂਸ, ਭਾਰਤ, ਚੀਨ ਤੇ ਕਿਊਬਾ
ਮਿਲਗੋਭਾ ਜਿਹਾ ਹੋ ਗਿਐ
ਕਾਮਰੇਡ ਤੂੰ ਦਾਲ ਤੇ ਸਬਜੀ ਬਣੌਣ ਲੱਗਿਆ ਸੈਂ
ਆ ਵੇਖ ਮਿਕਸ ਵੈੱਜ ਬਣਾ ਬੈਠੈਂ…।
ਡਾਕਟਰ ਸੁਆਮੀ ਸਰਬਜੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly