*ਜੈ ਕਿਸਾਨ*

ਗੁਰਚਰਨ ਸਿੰਘ ਧੰਜੂ

(ਸਮਾਜ ਵੀਕਲੀ)

ਕਰ ਲਈ ਦਿੱਲੀ ਵੱਲ ਨੂੰ ਹੁਣ
ਕਿਸਾਨਾਂ ਤਿਆਰੀ
ਜਿੱਤ ਦੇ ਝੰਡੇ ਗੱਡ ਮੁੜਨਗੇ
ਜਿਸ ਤਰਾਂ ਪਿਛਲੀ ਵਾਰੀ
ਲੱਦ ਲਿਆ ਰਾਸ਼ਨ ਟਰਾਲੀਆਂ ਵਿੱਚ
ਪਾ ਲਈਆਂ ਤਰਪਾਲਾਂ ਉੱਤੇ
ਟਰੈਕਟਰ ਜਾਣਗੇ ਲੰਮੀਆਂ ਪਾਲਾਂ ਬੰਨ
ਹੋ ਗਏ ਸੱਭ ਇੱਕ ਮੁੱਠੇ
ਬਾਬੇ ਨਾਨਕ ਬਖਸ਼ੀ ਖੇਤੀ ਕਿਰਤ ਸਾਨੂੰ
ਹੋ ਗਈ ਘਾਟੇ ਵੰਦੀ
ਫਸਲਾਂ ਦਾ ਮੁੱਲ ਘੱਟ ਤਹਿ ਕਰਨ ਪਏ
ਇਹ ਗੱਲ ਨਾਂ ਚੰਗੀ
ਮੁੜਨਗੇ ਜਿੱਤ ਦੇ ਝੰਡੇ ਗੱਡ ਪੰਜਾਬ ਨੂੰ
ਜਿਸਤਰਾਂ ਪਿਛਲੀ ਵਾਰੀ
ਪਿਛਲੀ ਵਾਰੀ ਨਾਲੋਂ ਵੱਧਕੇ ਕਿਸਾਨਾਂ ਨੇਂ
ਕੀਤੀ ਲੱਗਦੀ ਤਿਆਰੀ
ਗੁਰਚਰਨ ਸਿੰਘ ਧੰਜੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਮਿਕਸ ਵੈਜੀਟੇਬਲ