(ਸਮਾਜ ਵੀਕਲੀ)
ਲਗਦਾ ਜੇ ਦਾਅ ਲਾਵਣ ਚਲੀਏ
ਚਲੋ ਪੰਜਾਬ ਬਚਾਵਣ ਚਲੀਏ
ਸਮਝਣ ‘ਨਾ ਜੋ ਸਾਡੀਆਂ ਖੇਡਾਂ
ਬੰਦੇ ਬਣ ਬਣ ਬੈਠੇ ਭੇਡਾਂ
ਉਨ੍ਹਾਂ ਦੀ ਖੱਲ ਲਾਹਵਣ ਚੱਲੀਏ
ਚਲੋ ਪੰਜਾਬ ਬਚਾਵਣ ਚਲੀਏ
ਸੜਕਾਂ ਨਾ ਸਕੂਲ ਬਣਾਈਏ
ਮੁੱਦੇ ਸਿਰਫ ਫਿਜ਼ੂਲ ਬਣਾਈਏ
ਲੋਕਾਂ ਤਾਈਂ ਲੜਾਵਣ ਚਲੀਏ
ਚਲੋ ਪੰਜਾਬ ਬਚਾਵਣ ਚਲੀਏ
ਠੰਡਾ ਚੱਲ ਜਾਂ ਚੱਲ ਕੇ ਤੱਤਾ
ਆਪਣੇ ਹੱਥ ਵਿਚ ਕਰਨੀ ਸੱਤਾ
ਹੱਥ ਕੁਰਸੀ ਨੂੰ ਪਾਵਣ ਚਲੀਏ
ਚਲੋ ਪੰਜਾਬ ਬਚਾਵਣ ਚਲੀਏ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly