(ਸਮਾਜ ਵੀਕਲੀ)
ਧੀਆਂ ਨੂੰ ਆਓ ਪਿਆਰ ਦੇਈਏ
ਖੁਸ਼ੀਆਂ ਇਹਨਾਂ ਤੋਂ ਵਾਰ ਦਈਏ।
ਪੁੱਤਰਾਂ ਵਾਂਗੂੰ ਲਾਡ ਲੜਾਈਏ ,
ਹਾਸੇ ਮੰਗ ਉਧਾਰ ਦਈਏ।
ਪੜ੍ਹ ਲਿਖ ਇਹਨਾਂ ਅਫ਼ਸਰ ਲੱਗਣਾ
ਪੁੱਤਰਾਂ ਵਾਂਗੂ ਪਿਆਰ ਦਈਏ।
ਜ਼ਮੀਨ ਦੀ ਥਾਂ ਇਹ ਦੁੱਖ ਵੰਡਾਵਣ
ਫਿਰ ਕਿਉਂ ਨਾ ਸਤਿਕਾਰ ਦਈਏ।
ਪੱਗ ਬਾਬਲ ਦੀ ਉੱਚੀ ਰੱਖਣ
ਆਓ ਨਜ਼ਰ ਉਤਾਰ ਦੇਈਏ।
ਧੀ ਪੁੱਤ ਦੇ ਵਿੱਚ ਫ਼ਰਕ ਨਾ ਰੱਖੀਏ,
ਸਾਂਝਾ ਜਿਹਾ ਸੰਸਾਰ ਦੇਈਏ।
ਦਾਜ ਦੀ ਥਾਂ ਤੇ ਸਿੱਖਿਆਂ ਦੇਕੇ,
ਖੁਸ਼ੀਆਂ ਦਾ ਸੰਸਾਰ ਦੇਈਏ।
ਖੇਡਾਂ ਦੇ ਵਿੱਚ ਨਾਂ ਚਮਕਾਵਣ,
ਸੁਪਨੇ ਕਰ ਸਾਕਾਰ ਦੇਈਏ।
ਸੰਦੀਪ ਲਈ ਤਾਂ ਧੀ ਹੀ ਪੁੱਤਰ,
ਆਓ ਸੋਚ ਚੁ’ ਕਰ ਸੁਧਾਰ ਲਈਏ।
ਧੀਆਂ ਨੂੰ ਆਓ ਪਿਆਰ ਦੇਈਏ
ਖੁਸ਼ੀਆਂ ਇਹਨਾਂ ਤੋਂ ਵਾਰ ਦੇਈਏ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-98153 21017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly