ਮੂਲ ਚੰਦ ਸ਼ਰਮਾ ਨਾਲ਼ ਰੂ ਬ ਰੂ 14 ਨੂੰ

ਮੂਲ ਚੰਦ ਸ਼ਰਮਾ 

ਭਵਾਨੀਗੜ੍ਹ (ਸਮਾਜ ਵੀਕਲੀ ) ਸਥਾਨਿਕ ਸਾਹਿਤ ਸਿਰਜਣਾ ਮੰਚ ਦਾ ਮਾਸਿਕ ਸਾਹਿੱਤਕ ਸਮਾਗਮ 14 ਜਨਵਰੀ ( ਐਤਵਾਰ ) ਨੂੰ ਸਵੇਰੇ 10 ਵਜੇ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਪੁਲਿਸ ਥਾਣਾ ਵਿਖੇ ਹੋਵੇਗਾ । ਇਸ ਵਿੱਚ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ , ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ : ) ਦੇ ਮੀਤ ਪ੍ਰਧਾਨ ਅਤੇ ਸਥਾਪਿਤ ਗੀਤਕਾਰ ਮੂਲ ਚੰਦ ਸ਼ਰਮਾ ਮਹਿਮਾਨ ਵਜੋਂ ਹਾਜ਼ਰੀਨ ਦੇ ਰੂ ਬ ਰੂ ਹੋ ਕੇ ਆਪਣੇ ਨਿੱਜੀ , ਪਰਿਵਾਰਕ ਅਤੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕਰਨ ਤੋਂ ਇਲਾਵਾ ਆਪਣੀਆਂ ਚੋਣਵੀਆਂ ਰਚਨਾਵਾਂ ਵੀ ਤਰੰਨਮ ਵਿੱਚ ਪੇਸ਼ ਕਰਨਗੇ । ਪ੍ਰੈਸ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਖਨੌਰੀ ਨੇ ਦੱਸਿਆ ਕਿ ਸਾਡੀ ਇਹ ਨਵ – ਗਠਿਤ ਸੰਸਥਾ ਦੀ ਉਮਰ ਅਜੇ ਮਹਿਜ ਦੋ ਮਹੀਨਿਆਂ ਦੀ ਹੈ । ਨਵੰਬਰ ਵਿੱਚ ਸਾਧਾਰਨ ਸਾਹਿਤਕ ਇਕੱਤਰਤਾ ਅਤੇ ਦਸੰਬਰ ਵਿੱਚ ਪ੍ਰਸਿੱਧ ਆਲੋਚਕ ਤੇ ਲੇਖਿਕਾ ਅਰਵਿੰਦਰ ਕੌਰ ਕਾਕੜਾ ਨਾਲ਼ ਰੂ ਬ ਰੂ ਤੋਂ ਬਾਅਦ ਇਹ ਤੀਸਰਾ ਮਹੀਨਾ ਵਾਰ ਸਮਾਗਮ ਹੈ । ਉਨ੍ਹਾਂ ਨੇ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਹੋਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਵੀ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਗੁ. ਸਦਾਬਰਤ ਵਿਖੇ ਗੱਤਕਾ ਕੱਪ ਅਤੇ ਦਸਤਾਰਬੰਦੀ ਮੁਕਾਬਲੇ 14 ਜਨਵਰੀ ਨੂੰ 
Next articleਕਿਸਾਨ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪਾਵਰ ਕਾਮ ਦੇ ਐਸ ਡੀ ਓ ਨੇ ਲੋਕਾਂ ਨੂੰ ਦੱਸੇ ਸਮਾਰਟ ਮੀਟਰਾਂ ਦੇ ਫਾਇਦੇ