ਇੰਨਰਵੀਲ ਕਲੱਬ  ਵਲ੍ਹੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ ਦੇ ਵਿਦਿਆਰਥੀਆਂ ਲਈ ਗਰਮ ਕੋਟੀਆਂ ਭੇਟ

ਸਾਡੇ ਕੱਲਬ ਦਾ ਉਦੇਸ਼ ਮਾਨਵਤਾ ਦੀ ਸੇਵਾ ਕਰਨਾ ਹੈ- ਡਾਕਟਰ ਸੁਰਜੀਤ ਕੌਰ
ਕਪੂਰਥਲਾ ( ਕੌੜਾ   ) -ਇਸਰਤੀ ਮੈਂਬਰਾਂ ਦੇ ਸਭ ਤੋਂ ਵੱਡੇ ਕਲੱਬ ਇੰਨਰਵਹੀਲ ਕਲੱਬ ਕਪੂਰਥਲਾ ਵਲ੍ਹੋਂ ਆਪਣੀ ਸਥਾਪਨਾ ਦਾ 100 ਸਾਲ ਮਨਾਂਉਦੇ ਹੋਏ ਇਕ ਸੰਖੇਪ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ ਦੇ ਵਿਿਦਆਰਥੀਆਂ ਲਈ ਗਰਮ ਕੋਟੀਆਂ ਭੇਟ ਕੀਤੀਆ ਗਈਆ।ਇਸ ਸਮਾਗਮ ਦੋਰਾਨ ਕੱਲਬ ਦੇ ਪਾਸਟ ਐਸੋਸੀਐਸ਼ਨ ਪ੍ਰਧਾਨ ਡਾਕਟਰ ਸੁਰਜੀਤ ਕੌਰ,ਵਰਤਮਾਨ ਕਲੱਬ ਪ੍ਰਧਾਨ ਸੁਰਜੀਤ ਕੌਰ ਔਜਲਾ,ਜਿਲ੍ਹਾ ਚੇਅਰਪਰਸਨ ਰਿਤੂ ਸ਼ਰਮਾਂ, ਕਲੱਬ ਸੈਕਟਰੀ ਜਸਲੀਨ ਕੌਰ ਉਚੇਚੇ ਤੋਰ ਤੇ ਹਾਜਰ ਹੋਏ।ਸਮਾਗਮ ਦੀ ਸ਼ੁਰੂਆਤ ਲੈਕਚਰਾਰ ਦਵਿੰਦਰ ਸਿੰਘ ਵਾਲੀਆ ਵਲ੍ਹੋਂ ਜੀ ਆਇਆ ਆਖ ਕੇ ਕੀਤੀ ਗਈ।ਸਕੂਲ ਇੰਚਾਰਜ ਪ੍ਰਵੇਸ਼ਿਕਾ ਨੇ ਆਏ ਪਤਵੰਤਿਆਂ ਦਾ ਧੰਨਵਾਦ ਕਰਦੇ ਕਿਹਾ ਕਿ ੳੇਹਨਾਂ ਨੇ ਆਪਣੀ ਨੇਕ ਕਮਾਈ ਵਿਚੋਂ ਦਸਵੰਤ ਕੱਢ ਕੇ ਇਹਨਾਂ ਗਰੀਬ ਬੱਚਿਆ ਦੀ ਜੋ ਸਹਾਇਤਾ ਕੀਤੀ ਹੈ ਉਹ ਵੱਡਾ ਪੁੰਨ ਦਾ ਕੰਮ ਹੈ ਅਤੇ ਸਮੂਹ ਸਕੂਲ ਸਮੇਤ ਸਕੂਲ ਮੈਨੇਜਮੈਂਟ ਕੱਲਬ ਦਾ ਧਂਨਵਾਦ ਕਰਦੇ ਹਾਂ।ਕੱਲਬ ਦੇ ਪਾਸਟ ਐਸੋਸੀਐਸ਼ਨ ਪ੍ਰਧਾਨ ਡਾਕਟਰ ਸੁਰਜੀਤ ਕੌਰ ਨੇ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਸਾਡੇ ਕੱਲਬ ਦਾ ਉਦੇਸ਼ ਮਾਨਵਤਾ ਦੀ ਸੇਵਾ ਕਰਨਾ ਹੈ ਸੋ ਅਸੀਂ ਸਕੂਲ ਦੀ ਹਰੇਕ ਸਹਾਇਤਾ ਕਰਨ ਲਈ ਸਦੈਵ ਤਿਆਰ ਹਾਂ।ਉਹਨਾਂ ਕੱਲਬ ਵਲ੍ਹੋਂ ਆਪਣੇ ਹਸਪਤਾਲ ਵਿੱਚ ਗਰੀਬ ਵਿਿਦਆਰਥੀਆਂ ਦੇ ਮੁੱਫਤ ਇਲਾਜ ਕਰਨ ਦਾ ਵੀ ਭਰੋਸਾ ਦਿੱਤਾ।ਸਮਾਗਮ ਦੇ ਅੰਤ ਵਿੱਚ ਨਗਰ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਵਲ੍ਹੋਂ ਮਨਜੀਤ ਸਿੰਘ ਨੇ ਕੱਲਬ ਮੈਂਬਰਾ ਦਾ ਧੰਨਵਾਦ ਕੀਤਾ ਅਤੇ ਅਗੋਂ ਵੀ ਸਹਿਯੋਗ ਕਰਨ ਦੀ ਆਸ ਪ੍ਰਗਟਾਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਮਨਜੀਤ ਸਿੰਘ,ਜੋਗਾ ਸਿੰਘ,ਸੁਖਦੇਵ ਸਿੰਘ,ਲੈਕਚਰਾਰ ਦਵਿੰਦਰ ਸਿੰਘ ਵਾਲੀਆ,ਦਿਨੇਸ਼ ਸਿੰਘ,ਪੰਕਜ ਧੀਰ,ਪ੍ਰਵੇਸ਼ਿਕਾ,ਜਸਵੀਰ ਕੌਰ,ਵਸੁਧਾ,ਗੋਪਾਲ ਕ੍ਰਿਸ਼ਨ,ਅਪਾਰ ਸਿੰਘ,ਲਖਵਿਂਦਰ ਸਿੰਘ ਸ਼ਾਮ ਸਿੰਘ,ਪਰਵੀਨ ਸਿੰਘ,ਰਣਜੀਤ ਸਿੰਘ,ਜੋਤੀ ਸ਼ਰਮਾਂ,ਰਿਤੂ ਸ਼ਰਮਾਂ,ਰੁਪਿੰਦਰ ਕੌਰ,ਪਰਮਿਲਾ,ਅਲਕਾ,ਮਨਜੀਤ ਕੌਰ,ਪ੍ਰਿਆ ਅਤੇ ਸਮੂਹ ਸਟਾਫ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePannun calls for shutdown of airports from Amritsar to Ayodhya ahead of Jan 22
Next articleShiv Sena (UBT) livid as Maha CM, Speaker meet over lunch