ਕਾਂਗਰਸ ਅਤੇ ਆਪ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਈਆਂ ਪਿੰਡਾਂ ਨੂੰ ਜੋੜਦੀਆਂ ਸੜਕਾਂ
ਦਿੜਬਾ ਮੰਡੀ, ਨਕੋਦਰ ਮਹਿਤਪੁਰ 23 ਦਸੰਬਰ (ਹਰਜਿੰਦਰ ਪਾਲ ਛਾਬੜਾ) –ਪਿਛਲੀ ਕਾਂਗਰਸ ਸਰਕਾਰ ਵਲੋਂ ਸਥਾਨਕ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ। ਜਿਸ ਕਾਰਨ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਇਥੋਂ ਬੁਰੀ ਤਰਾਂ ਪਛੜ ਗਈ ਸੀ। ਹਲਕੇ ਅੰਦਰ ਜਿੱਥੇ ਮਨੁੱਖਤਾ ਲਈ ਘਾਤਕ ਬਣਿਆ ਪੀਣ ਵਾਲਾ ਪਾਣੀ ਬਣਿਆ ਜਿਸ ਨਾਲ਼ ਅੱਜ 70/ਪ੍ਰਤੀਸ਼ਤ ਲੋਕ ਕਾਲੇ ਪੀਲੀਏ ਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ਼ ਪੀੜਤ ਹਨ। ਜੋ ਕਿ ਜਿਉਂਦੀ ਮਨੁੱਖਤਾ ਲਈ ਬਹੁਤ ਵੱਡੀ ਸਮੱਸਿਆ ਹੈ ਜਿਸ ਵੱਲ ਸਰਕਾਰ ਤੇ ਸਿਹਤ ਵਿਭਾਗ ਬੇਖਬਰ ਹੈ। ਆਉਣ ਵਾਲੇ ਦਸ ਸਾਲਾਂ ਵਿਚ ਇਸ ਬਿਮਾਰੀ ਨਾਲ ਹੋਰ ਵੀ ਲੋਕ ਪੀੜਤ ਹੋ ਕੇ ਮਰਨਗੇ। ਅੱਜ ਹਰ ਤੀਜੇ ਘਰ ਵਿੱਚ ਲੀਵਰ ਦਾ ਮਰੀਜ਼ ਪਾਇਆ ਜਾ ਰਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਦੇ ਹਲਕੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਬਿਲਕੁਲ ਡਾਵਾਡੋਲ ਹੈ। ਆਮ ਲੋਕਾਂ ਦੇ ਨਾਲ ਨਾਲ ਹਲਕੇ ਅੰਦਰ ਚੰਗਾ ਆਧਾਰ ਰੱਖਣ ਵਾਲੇ ਲੋਕਾਂ ਦੀ ਵੀ ਕੋਈ ਸੁਣਵਾਈ ਨਹੀਂ ਹੈ। ਚੋਣਾਂ ਸਮੇਂ ਆਮ ਆਦਮੀ ਪਾਰਟੀ ਲਈ ਸਿਰਧੜ ਦੀ ਬਾਜ਼ੀ ਲਾਉਣ ਵਾਲੇ ਲੋਕ ਵੀ ਸਥਾਨਕ ਅਫ਼ਸਰਸਾਹੀ ਦੀ ਕਾਰਗੁਜ਼ਾਰੀ ਤੋਂ ਤੰਗ ਹਨ।
ਹਲਕੇ ਦੇ ਲੋਕਾਂ ਦੀ ਹੁਣ ਤਕ ਦੀ ਸਭ ਤੋ ਵੱਡੀ ਮੁਸੀਬਤ ਸਥਾਨਕ ਸੜਕਾਂ ਹਨ। ਜਿੰਨਾ ਵਿਚ ਕਈ ਸੜਕਾਂ ਦੀ ਹਾਲਤ ਮਰਨ ਯੋਗ ਹੈ। ਜਿੰਨਾ ਤੋਂ ਗੁਜ਼ਰਦਿਆਂ ਵਾਹਨ ਰੋਂਦੇ ਹਨ। ਜਿੰਨਾ ਵਿਚ ਦਰਜਨਾਂ ਪਿੰਡਾਂ ਨੂੰ ਜੋੜਦੀ ਮਹਿਲਾਂ ਤੋਂ ਖਡਿਆਲ, ਦਿੜਬਾ ਤੋਂ ਸਿਹਾਲ, ਦਿੜਬਾ ਤੋਂ ਕੋਹਰੀਆ ਮੁੱਖ ਸੜਕ ਦੀ ਹਾਲਤ ਤਰਸਯੋਗ ਹੈ। ਇਹ ਸਿਰਫ ਉਦਾਹਰਨ ਹਨ ਤੁਸੀ ਹਲਕੇ ਵਿਚ ਲੋਕਾਂ ਨੂੰ ਮਿਲੋਗੇ ਤਾਂ ਉਹ ਸਰਕਾਰ ਦੀ ਕਾਰਗਜ਼ਾਰੀ ਤੋਂ ਬੇਹੱਦ ਪੀੜਤ ਨਜ਼ਰ ਆਉਣਗੇ। ਜਿਸ ਦਾ ਸਪਸ਼ਟ ਜਵਾਬ ਲੋਕ ਹਕੂਮਤ ਨੂੰ ਲੋਕ ਸਭਾ ਚੋਣਾਂ ਤੇ ਪੰਚਾਇਤੀ ਚੋਣਾਂ ਵਿੱਚ ਦੇਣ ਲਈ ਤਿਆਰ ਹਨ। ਲੋਕਾਂ ਦਾ ਮੰਨਣਾ ਹੈ ਕਿ ਚੀਮਾ ਵੀ ਬਲਵੀਰ ਸਿੰਘ ਘੁੰਨਸ ਵਾਂਗੂੰ ਕੁੱਝ ਕੁ ਲੋਕਾਂ ਤੱਕ ਸੀਮਤ ਰਹਿ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly