ਸ਼ਾਨਦਾਰ ਰਿਹਾ ਕੰਨਿਆ ਸਕੂਲ ਵਿਖੇ ਲੱਗਿਆ ਐੱਨ.ਐੱਸ.ਐੱਸ. ਕੈਂਪ

ਰੋਪੜ, 23 ਦਸੰਬਰ (ਗੁਰਬਿੰਦਰ ਸਿੰਘ ਰੋਮੀ): ਸ.ਸ.ਸ.ਸ. (ਕੰਨਿਆ) ਰੂਪਨਗਰ ਵਿਖੇ ਪ੍ਰਿੰਸੀਪਲ ਸੰਦੀਪ ਕੌਰ ਦੀ ਅਗਵਾਈ ਵਿੱਚ ਲੱਗਿਆ ਸੱਤ ਦਿਨਾਂ ਐਨ .ਐਸ .ਐਸ ਕੈਂਪ ਅੱਜ ਸਫਲਤਾ ਪੂਰਵਕ ਸਮਾਪਤ ਹੋਇਆ। ਪ੍ਰੋਗਰਾਮ ਅਫਸਰ ਰਜਿੰਦਰ ਕੌਰ ਨੇ ਦੱਸਿਆ ਕਿ ਇਸ ਸੱਤ ਰੋਜ਼ਾ ਕੈਂਪ ਦੌਰਾਨ ‘ਸੋਹਣਾ ਪੰਜਾਬ’ ਅਤੇ ‘ਰੰਗਲਾ ਪੰਜਾਬ’ ਪ੍ਰੋਗਰਾਮਾਂ ਤਹਿਤ ਹੋਈਆਂ ਗਤੀਵਿਧੀਆਂ ਵਿੱਚ ਵਿਦਿਆਰਥਣਾਂ ਨੇ ਹੱਥੀ ਕਿਰਤ ਦੀ ਮਹੱਤਤਾ ਨੂੰ ਸਮਝਦੇ ਹੋਏ ਆਪਣੇ ਸਾਰੇ ਕੰਮ ਆਪ ਕੀਤੇ। ਕੈਂਪ ਦੇ ਅਖੀਰਲੇ ਦਿਨ ਉਚੇਚੇ ਸੱਦੇ ‘ਤੇ ਰੋਟਰੀ ਕਲੱਬ ਵੱਲੋਂ ਡਾ. ਨਮਰਤਾ ਪਰਮਾਰ, ਡਾ. ਮਨਪ੍ਰੀਤ ਕੌਰ ਅਤੇ ਡਾ. ਅੰਤਦੀਪ ਕੌਰ ਸ਼ਾਮਲ ਹੋਏ। ਜਿਨ੍ਹਾਂ ਵਿਦਿਆਰਥਣਾਂ ਨੂੰ ਬਰੈਸਟ ਕੈਂਸਰ ਅਤੇ ਸਰਵੀਕਲ ਕੈਂਸਰ ਬਾਰੇ ਜਾਗਰੂਕ ਕੀਤਾ ਅਤੇ 09 ਤੋਂ 14 ਸਾਲ ਦੀਆਂ ਵਿਦਿਆਰਥਣਾਂ ਨੂੰ ਮਾਪਿਆਂ ਦੀ ਸਹਿਮਤੀ ‘ਤੇ ਮੁਫ਼ਤ ਟੀਕਾਕਰਨ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੜਬਾ ਹਲਕੇ ਦੀਆਂ ਸੜਕਾਂ ਤੇ ਚਲਦਿਆਂ ਜਦੋਂ ਵਾਹਨ ਰੋਂਦੇ ਨੇ
Next articleਬੋਧੀਸਤਵ ਅੰਬੇਡਕਰ ਪਬਲਿਕ ਸਕੂਲ ਵਿਖੇ 13ਵੀਂ ਸਾਲਾਨਾ ਖੇਡਾਂ ਮਿਲਣੀ ਦਾ ਤੀਜਾ ਦਿਨ