ਕੈਨੇਡੀਅਨ ਕੁਲਦੀਪ ਸਿੰਘ ਢਿੱਲੋਂ ਨੇ ਮਾਤਾ ਗੁਰਮੀਤ ਕੌਰ  ਦੀ ਯਾਦ ‘ਚ ਵਿਦਿਆਰਥੀਆਂ ਨੂੰ ਵੰਡੇ ਬੂਟ ਅਤੇ ਜੁਰਾਬਾਂ

ਫ਼ਰੀਦਕੋਟ/ਭਲੂਰ 13 ਦਸੰਬਰ (ਬੇਅੰਤ ਗਿੱਲ ਭਲੂਰ)-ਸਵ: ਗੁਰਮੀਤ ਕੌਰ ਰਿਟਾਇਰਡ ਅਧਿਆਪਕ ਦੀ ਯਾਦ ‘ਚ ਉਹਨਾਂ ਦੇ ਸਪੁੱਤਰ  ਕੁਲਦੀਪ ਸਿੰਘ ਢਿੱਲੋਂ ਕੈਨੇਡੀਅਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਢਾਬ ਗੁਰੂ ਕੀ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ ਅਤੇ ਜੁਰਾਬਾਂ ਵੰਡੇ ਗਏ ।ਇਸ ਮੌਕੇ ਸਕੂਲ ਮੁੱਖੀ ਰਜਨੀਸ਼ ਕੁਮਾਰ ਸੱਚਦੇਵਾ ਵੱਲੋਂ ਢਿੱਲੋਂ ਪਰਿਵਾਰ ਦਾ ਇਸ ਕਾਰਜ ਲਈ ਧੰਨਵਾਦ ਕਰਦਿਆ ਕਿਹਾ ਕਿ ਸਮਾਜ ਨੂੰ ਸਕੂਲ ਦੇ ਵਿਕਾਸ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਜਗਵੀਰ ਸਿੰਘ ਅਤੇ ਬਲਵੀਰ ਸਿੰਘ ਨੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਅਧਿਆਪਕ ਰਿਤੂ ਰਾਣੀ, ਅਧਿਆਪਕ ਅਲਕਾ ਦੂਆ, ਆਗਣਵਾੜੀ ਵਰਕਰ ਕਰਮਜੀਤ ਕੌਰ, ਸੁਖਮੰਦਰ ਸਿੰਘ, ਠੇਕੇਦਾਰ ਗੁਲਜਾਰ ਸਿੰਘ, ਗਗਨਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਘੁਮਾਣ ਦਾ ਲਾਇਨਜ਼ ਕਲੱਬ ਅਤੇ  ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਵੱਲੋਂ ਸਨਮਾਨ
Next articleਜੀ ਡੀ ਗੋਇਨਕਾ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ