(ਸਮਾਜ ਵੀਕਲੀ)
ਅੱਜਕੱਲ੍ਹ ਸਭ ਮੋਬਾਇਲ ਨੂੰ ਦੋਸ਼ ਦਿੰਦੇ ਹਨ ਕਿ ਇਹਨੇ ਬੱਚਿਆਂ ਦਾ ਬੇੜਾ ਗਰਕ ਕਰ ਦਿੱਤਾ ਹੈ ਤੇ ਇਹ ਭੈੜੀਆਂ ਮੱਤਾਂ ਦਿੰਦਾ ਹੈ ਹੋਰ ਤਾਂ ਹੋਰ ਕੋਈ ਰਿਸ਼ਤਾ ਟੁੱਟੇ ਕੋਈ ਭੈੜਾ ਕੰਮ ਹੋਏ ਸਭ ਇਸੇ ਨੂੰ ਦੋਸ਼ ਦਿੰਦੇ ਹਨ । ਮੇਰਾ ਇੱਥੇ ਵਿਚਾਰ ਬਿਲਕੁਲ ਅਲੱਗ ਹੈ ਕਿਉਂਕਿ ਕਈ ਬੱਚੇ ਮਜ਼ਦੂਰਾਂ ਦੇ ਅਖ਼ਬਾਰਾਂ ਵੇਚਣ ਵਾਲਿਆਂ ਦੇ ਗ਼ਰੀਬ ਪਰਿਵਾਰਾਂ ਦੇ ਆਈ ਹੈ ਅਸੀ ਹੋਰ ਉੱਚੀਆਂ ਪੋਸਟਾਂ ਤੇ ਪਹੁੰਚੇ ਹਨ ,ਜਦੋਂ ਉਨ੍ਹਾਂ ਦੀ ਇੰਟਰਵਿਊ ਲਈ ਗਈ ਤਾਂ ਸੁਣ ਕੇ ਬੜਾ ਅਚੰਭਾ ਲੱਗਾ ਜੋ ਇਹ ਕਹਿ ਰਹੇ ਸੀ ਕਿ ਸਿਰਫ਼ ਇੱਕ ਪੰਜ ਸੌ ਰੁਪਏ ਦਾ ਸਾਨੂੰ ਮਹੀਨੇ ਦਾ ਰੀਚਾਰਜ ਜ਼ਰੂਰ ਕਰਵਾਉਣਾ ਪੈਂਦਾ ਹੈ ,ਉਹ ਸਾਰਾ ਮੈਟਰ ਇੱਥੋਂ ਹੀ ਲੈਂਦੇ ਰਹੇ ਤੇ ਇਹਦੇ ਉੱਤੇ ਹੀ ਮਿਹਨਤ ਕਰਕੇ ਉਹ ਇੰਨੀਆਂ ਵੱਡੀਆਂ ਪੋਸਟਾਂ ਤੇ ਪਹੁੰਚੇ ਹਨ ,ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਹ ਸਹੂਲੀਅਤ ਨਾ ਹੁੰਦੀ ਤਾਂ ਸ਼ਾਇਦ ਉਹ ਇਸ ਮੁਕਾਮ ਤੇ ਨਾ ਪਹੁੰਚਦੇ ,ਫਿਰ ਇਹ ਦੋਸ਼ ਕਿਹਦਾ ਹੈ ਸਾਡੀ ਸੋਚ ਦਾ ਅਸੀਂ ਕੀ ਬਣਨਾ ਹੈ ਤੇ ਜੇ ਅਸੀਂ ਬੇਲੋੜੀਆਂ ਗੱਲਾਂ ਤੇ ਚੈਟਿਗਾ ਹੀ ਕਰਦੀਆਂ ਹਨ ਤਾਂ ਉਸਦੇ ਨਾਲ ਇੰਨੀਆਂ ਵੱਡੀਆਂ ਪੋਸਟਾਂ ਤਾਂ ਕੀ ਆਪਣੇ ਜੋਗਾ ਵੀ ਨਹੀਂ ਕਮਾ ਸਕਦੇ ।
ਖਾਣਾ ਖਾਣਾ ਵੀ ਆਪਣੇ ਹੱਥ ਵਿੱਚ ਹੁੰਦਾ ਹੈ ,ਅਸੀਂ ਜ਼ਰੂਰਤ ਤੋਂ ਜ਼ਿਆਦਾ ਖਾਵਾਗੇ ਤਾਂ ਸਾਡਾ ਪੇਟ ਖ਼ਰਾਬ ਕਰੇਗਾ ,ਇਸੇ ਤਰ੍ਹਾਂ ਅਸੀਂ ਜ਼ਿੰਦਗੀ ਨੂੰ ਕਿਵੇਂ ਜਿਊਣਾ ਹੈ, ਸਾਡੇ ਆਪਣੇ ਹੱਥ ਵਿੱਚ ਹੈ । ਇਨ੍ਹਾਂ ਬੱਚਿਆਂ ਦੀ ਉਦਾਹਰਣ ਬਹੁਤ ਵੱਡੀ ਹੈ ਤੇ ਬਾਕੀ ਬਹਾਨੇਬਾਜ਼ੀ ਹੈ ਕਿ ਅਸੀਂ ਜਾਂ ਸਾਡੇ ਬੱਚੇ ਵਿਗੜ ਰਹੇ ਹਨ ,ਵਧੇਰੇ ਸਹੂਲਤਾਂ ਹੀ ਬੱਚਿਆਂ ਨੂੰ ਅੱਜਕੱਲ੍ਹ ਖ਼ਰਾਬ ਕਰ ਰਹੀਆਂ ਹਨ ,ਇਸ ਦਾ ਮਤਲਬ ਇਹ ਹੈ ਕਿ ਇਸ ਸਮੁੰਦਰ ਵਿਚੋਂ ਕੋਈ ਘੋਗੇ ਸਿੱਪੀਆਂ ਕੱਢ ਕੇ ਲਿਆ ਸਕਦਾ ਹੈ ਤੇ ਕੋਈ ਰੇਤਾ ਹੀ ਚੁੱਕ ਕੇ ਲਿਆ ਸਕਦਾ ਹੈ,ਇਹ ਤਾਂ ਇੱਕ ਦੁਕਾਨ ਸਮਝੋ ਜੋ ਫ਼ਲਾਂ ਦੀ ਹੈ ਜਿਥੇ ਕੋਈ ਅੱਖਾਂ ਮੀਚ ਕੇ ਗਲੇ ਹੋਏ ਫ਼ਲ ਚੁੱਕ ਸਕਦਾ ਹੈ ਤੇ ਕੋਈ ਅੱਖਾਂ ਖੋਲ੍ਹ ਕੇ ਤਾਜ਼ਾ ਫਲ ਵੀ ਚੁੱਕ ਸਕਦਾ ਹੈ ।
ਕੰਵਲਜੀਤ ਕੌਰ ਜੁਨੇਜਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly