ਬਾਬਾ ਸਾਹਿਬ ਖੋਲ੍ਹ ਗਏ ਅੱਖਾਂ

(ਸਮਾਜ ਵੀਕਲੀ)

ਬਾਬਾ ਸਾਹਿਬ ਖੋਲ੍ਹ ਗਏ ਅੱਖਾਂ

ਅਸੀਂ ਕਿਥੋਂ ਪੜ੍ਹ ਲਿਖ ਜਾਣਾ ਸੀ
ਸਾਡਾ ਕਿਹਨੇ ਦਰਦ ਵੰਡਾਣਾ ਸੀ
ਕਿਸ ਸਾਨੂੰ ਸਮਝਾਉਣੀਆਂ ਸੀ, ਜੋ ਗੱਲਾਂ ਰਾਜ ਤੇ ਭਾਗ ਦੀਆਂ
ਮੇਰਾ ਭੀਮ ਖੋਲ੍ਹ ਗਿਆ ਅੱਖਾਂ, ਇਹ ਸੁੱਤੇ ਹੋਏ ਸਮਾਜ ਦੀਆਂ
ਬਾਬਾ ਸਾਹਿਬ ਖੋਲ੍ਹ ਗਏ ਅੱਖਾਂ, ਇਸ ਸੁੱਤੇ ਹੋਏ ਸਮਾਜ ਦੀਆਂ

ਦਰ ਦਰ ਤੋਂ ਠੋਕਰਾਂ ਪੈਣੀਆਂ ਸੀ ਜੇ ਤੂੰ ਨਾ ਫੜ੍ਹਦਾ ਬਾਂਹ ਸਾਡੀ
ਸਾਨੂੰ ਕਿੱਧਰੇ ਕੁਰਸੀ ਮਿਲਦੀ ਨਾ ਜੇ ਦਿੰਦਾ ਨਾ ਤੂੰ ਥਾਂ ਸਾਡੀ
ਤੇਰੀ ਕਲਮ ਨੇ ਖੋਲ੍ਹਕੇ ਭੇਦ ਸਾਰੇ
ਦੱਸ ਦਿੱਤੀਆਂ ਗੱਲਾਂ ਰਾਜ ਦੀਆਂ
ਮੇਰਾ ਭੀਮ ਖੋਲ੍ਹ …….

ਅੱਜ ਅਫ਼ਸਰ ਥਾਂ ਥਾਂ ਲੱਗੇ ਨੇ
ਤੇਰੀ ਕਲਮ ਤੋਂ ਲੈ ਕੇ ਲੋਅ ਬਾਬਾ
ਤੁਸਾਂ ਹੱਕ ਖਾਤੇ ਵਿਚ ਇੰਝ ਪਾਏ
ਕੋਈ ਸਕਦਾ ਨਹੀਂਓ ਖੋਹ ਬਾਬਾ
ਤੇਰਾ ਇੱਕ ਇੱਕ ਅੱਖਰ ਲਾਹੁੰਦਾ ਗਿਆ
ਜੋ ਪਰਤਾਂ ਝੂਠ ਨਕਾਬ ਦੀਆਂ
ਮੇਰਾ ਭੀਮ ਖੋਲ੍ਹ …………..

ਤੇਰੀ ਦਿੱਤੀ ਹੋਈ ਹਿੰਮਤ ਨਾਲ
ਅੱਜ ਆਪਣੇ ਪੈਰੀਂ ਖੜ੍ਹੇ ਹੋਏ
ਘੁੱਪ ਨ੍ਹੇਰੇ ਸੀ ਜਿਨ੍ਹਾਂ ਝੁੱਗੀਆਂ ਵਿਚ
ਅੱਜ ਓਹਨਾਂ ‘ਚ ਸੂਰਜ ਚੜ੍ਹੇ ਹੋਏ
ਅੱਜ ਕੌਮ ਦੇ ਚੇਹਰੇ ਇੰਝ ਖਿੜ੍ਹੇ
ਜਿਉਂ ਪੱਤੀਆਂ ਸੁਰਖ ਗੁਲਾਬ ਦੀਆਂ
ਮੇਰਾ ਭੀਮ ਖੋਲ੍ਹ ……

ਤੁਸੀਂ ਦਾਤੀ ਰੰਬੇ ਖੋਹ ਹੱਥੋਂ, ਹੱਥਾਂ ਵਿਚ ਕਲਮ ਫੜਾਈ ਏ
ਤੇਰੀ ਐਸੀ ਹੋ ਗਈ ਮੇਹਰ ਬਾਬਾ ਅੱਜ ਕੌਮ ਦੀ ਫੁੱਲ ਚੜ੍ਹਾਈ ਏ
‘ਚੁੰਬਰਾ’ ਸਿਰ ਉੱਤੇ ਸੱਜ ਜਾਵੇ, ਗੱਲਾਂ ਹਰ ਪਾਸੇ ਤਾਜ ਦੀਆਂ
ਮੇਰਾ ਭੀਮ ਖੋਲ੍ਹ …….

ਕੁਲਦੀਪ ਚੁੰਬਰ

 

ਵਲੋਂ – ਕੁਲਦੀਪ ਚੁੰਬਰ

‌ ‌ਜੈ ਭੀਮ – ਜੈ ਭਾਰਤ

Previous articleਲੋਕ ਗਾਇਕ ਹਰਿੰਦਰ ਸੰਧੂ ਨੇ “ਬਾਬਾ ਨਾਨਕ” ਟਰੈਕ ਨਾਲ ਲਗਵਾਈ ਹਾਜ਼ਰੀ
Next articleਸਾਝੇਂ ਅਧਿਆਪਕ ਮੋਰਚੇ ਵਲੋਂ 9 ਦਸੰਬਰ ਦੀ ਅਨੰਦਪੁਰ ਸਾਹਿਬ ਵਿਖੇ ਰੈਲੀ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਵਧ ਚੜੵਕੇ ਸ਼ਾਮਲ ਹੋਣ ਦਾ ਫ਼ੈਸਲਾ