ਫਿਲੌਰ ਵਿਖੇ “ਅਸ਼ੋਕ ਵਿਜੈ ਦਸ਼ਮੀ ਮਹਾਂ ਉਤਸਵ” ਧੱਮਾ ਫੈਡਰੇਸ਼ਨ ਆਫ ਇੰਡੀਆ ਨੇ ਧੂਮਧਾਮ ਨਾਲ ਮਨਾਇਆ

(ਸਮਾਜ ਵੀਕਲੀ)
ਫਿਲੌਰ, ਅੱਪਰਾ (ਜੱਸੀ)- ਧੱਮਾ ਫੈਡਰੇਸ਼ਨ ਆਫ ਇੰਡੀਆ ਵਲੋਂ ਅਸ਼ੋਕ ਵਿਜੈ ਦਸ਼ਮੀ ਮਹਾਂਉਤਸਵ  ਮਨਾਇਆ ਗਿਆ। ਅਸ਼ੋਕ ਵਿਜੇ ਦਸ਼ਮੀ ਤੇ ਅੰਬੇਡਕਰ ਧੱਮਾ ਕਰਾਂਤੀ ਦਿਵਸ  ਬਾਬਾ ਬ੍ਰਹਮ ਦਾਸ ਜੀ ਕਮਿਊਨਿਟੀ ਹਾਲ ਅਕਲਪੁਰ ਰੋਡ ਫਿਲੌਰ ਵਿਖੇ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਮਾਣਯੋਗ ਬੀ.ਡੀ ਗਿੰਢਾ ਯੂ.ਕੇ, ਤਰਸੇਮ ਚਾਹਲ ਯੂ.ਕੇ , ਗੁਰਦਿਆਲ ਯੂ. ਕੇ, ਰਸ਼ਪਾਲ ਭਾਰਦਵਾਜ ਕਨੈਡਾ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਸਮਾਗਮ ਵਿੱਚ ਭੰਤੇ ਵਿਨੇਚਾਰੀਆ, ਕੁਲਦੀਪ ਹਿਸਾਰ, ਲੇਖਕ ਸੋਹਣ ਸਹਿਜਲ, ਐਡਵੋਕੇਟ ਨਵਰਾਜ ਚਣਕੋਆ ਤੇ ਡਾ. ਤੀਰਥ ਬਾਲਾ ਵੱਲੋਂ ਆਪਣੇ ਅਣਮੁੱਲੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਸੰਜੀਵ ਭੌਰਾ ਐਡਵੋਕੇਟ ਪ੍ਰਚਾਰਕ ਨੇ  ਸਮੂਹ ਦੇਸ਼ ਵਾਸੀਆਂ ਨੂੰ ਅਸ਼ੋਕ ਵਿਜੈ ਦਸਮੀ ਦੀਆਂ ਵਧਾਈਆਂ ਦਿੱਤੀਆਂ। ਇਸ  ਮੌਕੇ ਬਿਹਾਰੀ ਲਾਲ ਛਿੰਜੀ, ਰਜਿੰਦਰ ਸਿੰਘ, ਜਸਵੰਤ ਬੋਧ ਅੱਟੀ ਜਰਨਲ ਸਕੱਤਰ,ਨਿਰਮਲ ਗੁਰੂ, ਅਵਤਾਰ ਬੱਗਾ ਖੁਰਦ, ਕਸ਼ਮੀਰ ਲਾਲ ਧੁਲੇਤਾ, ਅਮਨਦੀਪ ਬਾੜੀਆਂ, ਸੰਦੀਪ ਸਰੋਏ ਸੱਤਪਾਲ ਸ਼ਾਹਪੁਰ, ਰਜਿੰਦਰ ਸਿੰਘ ਪੰਚ,  ਐਡਵੋਕੇਟ ਚਰਨਜੀਤ ਬੰਗੜ, ਡਾਕਟਰ ਜਗਦੀਸ਼ ਕੈਲੇ ਪੱਦੀ ਖਾਲਸਾ ਤੇ ਵਿਸ਼ੇਸ਼ ਸ਼ਖ਼ਸੀਅਤਾਂ ਸ਼ਾਮਲ ਸਨ। ਇਸ ਮੌਕੇ ਮਿਸ਼ਨਰੀ ਲਿਟਰੇਚਰ, ਮਿਸ਼ਨਰੀ ਸਮਗਰੀ ਦੇ ਦਰਜਨਾਂ ਲੱਗੇ ਸਟਾਲ ਲੋਕਾਂ ਦੀ ਖਿਚ ਦਾ ਕੇਂਦਰ ਸਨ। ਆਈਆਂ ਹੋਈਆਂ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਫੈਡਰੇਸ਼ਨ ਵੱਲੋਂ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
Previous articleਗੀਤਾਂ ਦੇ ਵਣਜਾਰੇ ਮੰਗਲ ਹਠੂਰ ਦਾ ਵੱਖ ਵੱਖ ਥਾਈ ਕਨੇਡਾ ‘ਚ ਸਨਮਾਨ
Next articleਧੁਰ ’ਚੋਂ ਉਪਜੀ ਸ਼ਾਇਰੀ – ‘ਧੁਰੋਂ’