HOME ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਭਾਗ ਲੈਣ ਜਾ ਰਹੀ ਹੈ ਵਾਂਦਰ ਪੱਤੀ...

ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਭਾਗ ਲੈਣ ਜਾ ਰਹੀ ਹੈ ਵਾਂਦਰ ਪੱਤੀ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਨਵਦੀਪ ਕੌਰ

1
ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਸੁੱਖੀ ਬਾਠ ਦੇ “ਨਵੀਆਂ ਕਲਮਾਂ, ਨਵੀਂ ਉਡਾਣ ” ਪ੍ਰੋਜੈਕਟ ਬਹੁਤ ਹੀ ਸ਼ਲਾਘਾਯੋਗ ਉਪਰਾਲਾ-ਮਹਿੰਦਰਪਾਲ ਸਿੰਘ
ਬਠਿੰਡਾ,  (ਸਮਾਜ ਵੀਕਲੀ)  (ਸੁਰਿੰਦਰ) “ਨਵੀਆਂ ਕਲਮਾਂ, ਨਵੀਂ ਉਡਾਣ” – 16 ਨਵੰਬਰ ਨੂੰ ਦੋ ਰੋਜ਼ਾ ਸਕੂਲੀ ਬਾਲ ਲੇਖਕਾਂ ਨੂੰ ਪ੍ਰੇਰਿਤ ਤੇ ਉਤਸ਼ਾਹਿਤ ਕਰਨ ਲਈ “ਨਵੀਆਂ ਕਲਮਾਂ, ਨਵੀਂ ਉਡਾਣ ” ਪ੍ਰੋਜੈਕਟ ਨਾਮਵਰ ਐਨ ਆਰ ਆਈ ਤੇ ਪੰਜਾਬ ਭਵਨ ਕੈਨੇਡਾ ਬਾਨੀ ਸੁੱਖੀ ਬਾਠ ਦੀ ਪਹਿਲਕਦਮੀ ਨਾਲ 16 ਨਵੰਬਰ ਤੇ 17 ਨਵੰਬਰ ਨੂੰ ਦੋ ਦਿਨਾਂ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ ਜ਼ਿਲ੍ਹਾ ਸੰਗਰੂਰ ਵਿਖੇ ਕੀਤੀ ਜਾ ਰਹੀ ਹੈ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਾਂਦਰ ਪੱਤੀ ਕੋਟ ਸ਼ਮੀਰ ਦੀ ਤੀਸਰੀ ਜਮਾਤ ਦੀ ਵਿੱਦਿਆਰਥਣ ਨਵਦੀਪ ਕੌਰ ਕਵਿਤਾ ਮੁਕਾਬਲੇ ਵਿੱਚ ਭਾਗ ਲੈਣ ਲਈ ਜਾ ਰਹੀ ਹੈ ਇਸ ਪ੍ਰਾਪਤੀ ਤੇ ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਬੱਚੀ ਨਵਦੀਪ ਕੌਰ ਨੂੰ ਸ਼ੁਭ ਇਛਾਵਾਂ ਦਿੰਦਿਆਂ ਸਕੂਲ ਮੁਖੀ ਅਤੇ ਅਧਿਆਪਕਾਂ ਨੂੰ ਵਧਾਈ ਦੱਤੀ । ਇਸ ਮੌਕੇ ਸਟੇਟ ਅਵਾਰਡੀ ਅਧਿਆਪਕ ਜਤਿੰਦਰ ਸ਼ਰਮਾਂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਲਹਿੰਦੇ ਪੰਜਾਬ ਦੇ ਉੱਘੇ ਸ਼ਾਇਰ ਬਾਬਾ ਨਜ਼ਮੀ ਅਤੇ ਹੋਰ ਪੰਜਾਬੀ ਦੇ ਨਾਮਵਰ ਲਿਖਾਰੀ ਵਿਸ਼ੇਸ ਤੌਰ ਤੇ ਸਮੂਲੀਅਤ ਕਰਨਗੇ। ਇਸ ਸਮਾਗਮ ਵਿੱਚ ਪੰਜਾਬ, ਰਾਜਸਥਾਨ, ਪਾਕਿਸਤਾਨ ਅਤੇ ਕੈਨੇਡਾ ਤੋਂ ਤਕਰੀਬਨ 800 ਉਭਰਦੇ ਲੇਖਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸਕੂਲ ਮੁਖੀ ਸੁਰਿੰਦਰ ਕੌਰ ਅਤੇ ਗਾਈਡ ਅਧਿਆਪਕ ਸੁਮਨਪ੍ਰੀਤ ਕੌਰ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਤੀਸਰੀ ਜਮਾਤ ਦੀ ਵਿਦਿਆਰਥਣ ਨਵਦੀਪ ਕੌਰ ਨੇ “ਨਵੀਆਂ ਕਲਮਾਂ, ਨਵੀਂ ਉਡਾਣ” ਵੱਲੋਂ ਕਰਵਾਏ ਪ੍ਰਾਇਮਰੀ ਵਰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਅਪਣੀ ਜਗ੍ਹਾ ਪੱਕੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ “ਨਵੀਆਂ ਕਲਮਾਂ, ਨਵੀਂ ਉਡਾਣ ” ਦੀ ਪਹਿਲਕਦਮੀ ਸਰਹੱਦਾਂ ਦੇ ਹੱਦਾਂ ਬੰਨੇ ਪਾਰ ਕਰ ਕੇ ਵੀ ਬਾਲ ਲੇਖਕਾਂ ਨੂੰ ਇੱਕ ਉਸਾਰੂ ਰਚਨਾ ਪਲੇਟਫਾਰਮ ਪ੍ਰਦਾਨ ਕਰ ਰਹੀ ਹੈ। ਅਧਿਆਪਕ ਗੁਰਮਿੰਦਰ ਸਿੰਘ ਝੱਬਰ, ਬਲਦੀਪ ਸਿੰਘ ਪ੍ਰਧਾਨ ਨਗਰ ਪੰਚਾਇਤ ਕੋਟਸ਼ਮੀਰ, ਜਸਕਰਨ ਸਿੰਘ ਉਪ ਪ੍ਰਧਾਨ ਨਗਰ ਪੰਚਾਇਤ ਕੋਟਸ਼ਮੀਰ, ਨਿਰਮਲ ਸਿੰਘ ਨਿੰਮਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਕੋਟਸ਼ਮੀਰ ਨੇ ਇਸ ਵੱਡੀ ਪ੍ਰਾਪਤੀ ਤੇ ਬੱਚੀ ਦੇ ਮਾਪਿਆਂ,ਸਮੂਹ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਮੈਡਮ ਬਿੰਨੀ,ਸੁਨੀਤਾ,ਗੁਰਦੀਪ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਾਵਧਾਨ! ਪ੍ਰਭ ਆਸਰਾ ਵੱਲੋਂ ਬਿਨਾਂ ਬੁਲਾਏ ਘਰੋਂ-ਘਰੀਂ ਜਾ ਕੇ ਕਿਸੇ ਵੀ ਤਰ੍ਹਾਂ ਦੀ ਉਗਰਾਹੀ ਨਹੀਂ ਕੀਤੀ ਜਾਂਦੀ
Next articleਅੰਬੇਡਕਰਾਈਟ ਬੁੱਧਿਸਟ ਐਨਆਰਆਈ ਡੈਲੀਗੇਸ਼ਨ ਦਾ ਸਨਮਾਨ ਕਰਕੇ ਅੰਬੇਡਕਰ ਭਵਨ ਟਰੱਸਟ ਨੇ ਰਚਿਆ ਇਤਿਹਾਸ