(ਸਮਾਜ ਵੀਕਲੀ)
ਥਾਲ਼ੀ ਵਿੱਚ ਤਾਜ਼ਾ ਲੱਡੂ,
ਵੇਖੇ ਮੈਨੂੰ ਘੂਰ ਕੇ।
ਅੱਜ ਹੀ ਬਣਾਇਆ ਲੱਗੇ,
ਮੰਮੀ ਜੀ ਨੇ ਮੋਤੀ ਚੂਰ ਕੇ।
ਹੱਥ ਨਾ ਲਗਾਈਂ ਮੈਨੂੰ,
ਇੰਝ ਜਾਪੇ ਆਖਦਾ।
ਕਾਜੂ ਵਾਲੀਆਂ ਅੱਖਾਂ ਰਾਹੀਂ,
ਮੈਨੂੰ ਕੌੜਾ ਕੌੜਾ ਝਾਕਦਾ।
ਹਿੰਮਤ ਜਿਹੀ ਕਰਕੇ ਮੈਂ,
ਹੱਥ ਉਹਨੂੰ ਪਾ ਲਿਆ।
ਇੱਧਰ ਉੱਧਰ ਵੇਖਦੇ ਨੇ,
ਸਿੱਧਾ ਅੰਦਰ ਲੰਘਾ ਲਿਆ।
ਲੱਡੂ ਵਾਂਗੂੰ ਢਿੱਡ ਹੋਇਆ,
ਜਦ ਵੇਖਿਆ ਸ਼ੀਸ਼ਾ ਜਾ ਕੇ।
ਬਹੁਤ ਹੀ ਨਜ਼ਾਰਾ ਆਇਆ,
ਗੋਲ਼ ਮਟੋਲ ਲੱਡੂ ਖਾ ਕੇ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly