ਬਿਰਹੋਂ 

ਅਮਨਦੀਪ ਕੌਰ ਹਾਕਮ
         (ਸਮਾਜ ਵੀਕਲੀ)
ਗਹਿਰੀ ਚੁੱਪ ਦੇ ਹੇਠਾਂ ਲੁਕਿਆ ਹੈ
ਦਰਦਾਂ ਦਾ ਸੈਲਾਬ ਕੋਈ
ਸਵਾਲਾਂ ਦੇ ਨਾਲ ਘਿਰੀ ਹੋਈ
ਲੱਭਦਾ ਨਾ ਜਵਾਬ ਕੋਈ
ਮੈੰ ਕਿੰਨੇ ਹੰਝੂ ਕੇਰ ਦਿੱਤੇ
ਲੱਗਦਾ ਨਾ ਹਿਸਾਬ ਕੋਈ
ਮੈਨੂੰ ਹੀ ਦੋਸ਼ੀ ਆਖਦੇ ਹੋ
ਉਸਨੂੰ ਕਰੋ ਬੇ ਨਕਾਬ ਕੋਈ
ਜ਼ਿੰਦਗੀ ਕੋਲ਼ਾ ਬਣਕੇ ਧੁਖਣ ਲੱਗੇ
ਕੱਚਾ ਟੁੱਟੇ ਜਦੋਂ ਖੁਆਬ ਕੋਈ
ਮੈਨੂੰ ਹਾਸਿਆਂ ਕੋਲੋਂ ਡਰ ਜਾਪੇ
ਬਿਰਹੋਂ ਦਾ ਛੇੜੋ ਰਾਗ ਕੋਈ
ਜੀ ਕਰਦੈ ਦਿਲ ਦੀਆਂ ਖੋਲ੍ਹ ਪਰਤਾਂ
ਲਿੱਖ ਦੇਵਾਂ ਅੱਜ ਕਿਤਾਬ ਕੋਈ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article” ਮਾਂ ਬੋਲੀ ਪੰਜਾਬੀ ਦਾ ਹੀਰਾ.”ਵੀਰ ਰਮੇਸ਼ਵਰ ਸਿੰਘ
Next articleਛੜਿਆਂ  ਦੀ ਜੂਨ