ਮਹਾਨ ਲੋਕ   

ਨਵਜੋਤਕੌਰ ਨਿਮਾਣੀ

(ਸਮਾਜ ਵੀਕਲੀ) – ਹਰ ਇੱਕ ਦੀ ਜ਼ਿੰਦਗੀ ਵਿਚ ਕੁਝ ਮਹਾਨ ਸ਼ਖ਼ਸੀਅਤਾਂ ਹੁੰਦੀਆਂ।ਅਸੀਂ ਉਹਨਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਦੇ ਤੇ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ follow ਕਰੀਏ ਤੇ ਸਾਡੀ ਅਗਲੀ ਪੀੜ੍ਹੀ  ਉਹਨਾਂ ਦੇ ਗੁਣ ਤੇ ਪਦਵੀ ਵੀ ਗ੍ਰਹਿਣ ਕਰੇ,ਸੋ ਅਸੀਂ ਟੀਚਾ ਮਿੱਥ ਲੈਂਦੇਂ ਹਾਂ,ਮੇਰੀ ਜ਼ਿੰਦਗੀ ਦੀਆਂ ਇਹ ਮਹਾਨ ਸ਼ਖ਼ਸੀਅਤਾਂ ਦੀ ਇੱਕ ਵੱਡੀ ਖ਼ੂਬੀ ਹੈ ਕਿ ਉਹ ਤੁਹਾਨੂੰ ਪਹਿਲਾਂ ਮਿਆਰੋਂ ਭਾਰਾ ਹੋਣ ਲਈ ਪ੍ਰੇਰਨਾ ਦਿੰਦੇ, ਸੰਘਰਸ਼ ਦੌਰਾਨ ਪ੍ਰਾਪਤੀ  ਅਪ੍ਰਾਪਤੀ ਵਿਚ ਸਥਿਤੀ ਇੱਕ ਸਮਾਨ ਰੱਖੋ,ਪੈਰ ਜ਼ਮੀਂ ਤੇ ਖਿਆਲਾਂ ਦੇ ਆਸਮਾਨ ਤੇ ਬਾਹਾਂ ਨਾਲ ਤੈਰਦੇ ਜਾਓਗੇ ,ਸਦਾ ਸਿਖਣ ਦੀ ਸਥਿਤੀ ਵਿੱਚ ਹੀ ਰਹਿਣਾ,ਬਿਹਤਰ ਹੋ ਗਏ ਤਾਂ ਸਿਖਣ ਪ੍ਰਕਿਰਿਆ ਰੁੱਕ ਜਾਂਦੀ।ਤੁਸੀਂ ਸਿਰਫ਼ ਉਹਨਾਂ ਤੋਂ ਬਿਹਤਰ ਹੋ ਸਕਦੇ ਜਿਨਾਂ ਤੇ ਤੁਸੀਂ ਫੌਕਸ ਰੱਖਿਆ ਹੋਇਆ,ਪਰ ਇਨਸਾਨ ਸਦਾ ਅਗਾਂਹ  ਅਗਾਂਹ ਵੱਧਣਾ ਚਾਹੁੰਦਾ,ਇਸ ਲਈ ਸੰਪੂਰਨ ਕਦੀ  ਨਹੀਂ ਹੋ ਪਾਉਂਦਾ।

ਸਾਡੀ ਮੰਜਿਲ ਉਹ ਡੂੰਘੇ ਲੋਕ ਨੇ
ਜ਼ੋ ਮੁਕਾਬਲਾ ਨਹੀਂ
ਜਿੰਦਗੀ ਦੇ ਮਾਇਨੇ ਸਮਝਾਂਦੇ।
ਜੇ ਚੁਣੇ ਗਏ ਹਾਂ ਅਸੀਂ
ਉਹਨਾਂ ਵਲੋਂ
ਤਾਂ ਜ਼ਰੂਰ ਮੰਜ਼ਿਲ ਤੇ ਪਹੁੰਚ ਜਾਵਾਂਗੇ
ਆਪਣੇ ਆਪਣੇ ਹਿੱਸੇ ਦੇ ਰਾਹ ਨੇ ਤੇ ਮੰਜ਼ਿਲਾਂ ਨੇ
ਜਿੱਥੇ ਨਾ ਕੋਈ ਰਿਸ਼ਤਾ ਨਾ ਸਮਾਨ ਸੁਭਾਵ ਏ
ਉੱਥੇ ਦੱਸੋਂ ਅਸੀਂ ਕੀ ਲੈਣ ਜਾਵਾਂਗੇ
ਆਪਣੇ ਹਿੱਸੇ ਦੇ ਅੰਬਰ ਤੇ ਉਡਾਰੀ ਲਾਵਾਂਗੇ, ਜ਼ਮੀਂ ਦੇ ਨਿਵਾਣ ਨੂੰ ਸਥਿਰ ਰੱਖ, ਅਸੀਂ ਆਪਣੀ ਮੰਜ਼ਿਲ ਸਰ ਕਰ ਜਾਵਾਂਗੇ
ਜਿਨ੍ਹੇ ਚ ਉਸ ਨੇ ਰੱਖਣਾ ਅਸੀਂ ਰਾਜ਼ੀ ਰਹਿਣਾ ਉਂਨੇ ਚ
ਮਿਹਨਤ ਆਪਣੀ ਦਾ ਹੀ ਮੁੱਲ , ਆਪਣੇ ਹਿੱਸੇ ਪੁਆਵਾਗੇ
ਮੰਜ਼ਿਲ ਸਾਡੀ ਮਿੱਥੀ ਸਾਡੀ ਆਪਣੀਂ ਏ,
ਕਿਸੀ ਵਿਰੋਧੀ ਨੂੰ ਦੱਸ ਉਸਦੀ ਕੀਮਤ ਕਿਉਂ ਘੱਟ ਲਾਵਾਂਗੇ
ਕਿਸੇ ਦੇ ਰਾਹਾਂ ਤੇ ਰੁੱਕ ਕੇ ਕਿਉਂ ਦਸਤਕ ਦੇ, ਸਮਾਂ ਅਜਾਈਂ ਗੁਆਵਾਂਗੇ
 ਨਵਜੋਤਕੌਰ ਨਿਮਾਣੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ
Next articleਗ਼ਜ਼ਲ