ਗ਼ਜ਼ਲ

ਸੁਖਵਿੰਦਰ ਲੋਟੇ ਧੂਰੀ
(ਸਮਾਜ ਵੀਕਲੀ)
ਲਗਾ ਕੇ ਤਿਲਕ ਆਉਂਦਾ ਹੈ ਜਦੋਂ ਧੌਂਸੀ ਦੁਆਰੇ ‘ਤੇ।
ਉਨੂੰ ਖੁਸ਼ ਕਰ ਦਵਾਂ ਪਾ ਤੇਲ ਦੀ ਕੌਲੀ ਦੁਆਰੇ ‘ਤੇ।
ਜਿੜ੍ਹੀ ਇਹ ਭਾਨ ‘ਕੱਠੀ ਕਰ ਰਿਹਾ ਮੈਂ ਲੋੜ ਹੈ ਇਹਦੀ,
ਦਵਾਂ  ਠ੍ਹੋਲੂ  ਜਦੋਂ  ਆਵੇ  ਕੋਈ  ਮੰਗਤੀ  ਦੁਆਰੇ ‘ਤੇ।
ਰਹਿਣ ਫਿਰਦੇ ਬਣਾ ਉਹ ਟੋਲੀਆਂ,ਮੰਗਦੇ ਬਜ਼ਾਰਾਂ ਵਿਚ,
ਕਰਾਉਣਾ ਜੱਗ ਕਹਿ ਕੇ ਕੱਟ ਗਏ ਪਰਚੀ ਦੁਆਰੇ ‘ਤੇ।
ਜਿੜ੍ਹੇ ਮੰਗ  ਕੇ  ਬਣਾਉਣ ਮਾਸ, ਮੱਛੀ, ਪੀਣ ਦਾਰੂ ਵੀ,
ਪਤੈ, ਫਿਰ  ਵੀ ਨਹੀਂ  ਮੋੜੇ ਕਦੀ  ਖਾਲੀ  ਦੁਆਰੇ ‘ਤੇ।
ਬੜੇ  ਕਿੱਤੇ  ਪੁਰਾਣੇ  ਨੇ,  ਕਲਾਕਾਰੀ  ਨਿਰਾਲੀ  ਹੈ,
ਇਹ ਨਕਲੀਏ ਕਢਾਉਂਦੇ ਆ ਜਦੋਂ ਹਾਸੀ ਦੁਆਰੇ ‘ਤੇ।
  ਲੋਟੇ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਹਾਨ ਲੋਕ   
Next articleਗੀਤ